15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਓਮ ਪ੍ਰਕਾਸ਼ ਬਾਂਸਲ ਸਕੂਲ 'ਚ ਕਿੰਡਰ ਗਾਰਡਨ ਮਦਰਜ਼ ਡੇਅ ਮਨਾਇਆ

ਅਜੀਤ ਡੈਸਕ 16-05-2026
ਫ਼ਤਹਿਗੜ੍ਹ ਸਾਹਿਬ, 15 ਮਈ (ਮਨਪ੍ਰੀਤ ਸਿੰਘ)-ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਵਿਚ ਕਿੰਡਰ ਗਾਰਡਨ ਮੰਦਰਜ਼ ਡੇਅ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿਚ ਬੱਚਿਆਂ ਦੀਆਂ ਮਾਤਾਵਾਂ ਨੇ ਵੀ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੀਵਨ ਕਿਸੇ ਕਿਤਾਬ ਦੇ ਨਿਰਦੇਸ਼ 'ਤੇ ਨਹੀਂ ਚੱਲਦਾ, ਸਗੋਂ ਮਾਂ ਦੇ ਪਿਆਰ ਅਤੇ ਮਾਰਗ ਦਰਸ਼ਨ 'ਤੇ ਚੱਲਦਾ ਹੈ | ਮਾਂ ਇਕ ਸ਼ਬਦ ਨਹੀਂ, ਸਗੋਂ ਪ੍ਰੇਮ ਪਿਆਰ, ਮਮਤਾ ਅਤੇ ਸਨੇਹ ਦਾ ਅਹਿਸਾਸ ਹੈ, ਜੋ ਹਰ ਬੱਚੇ ਦੇ ਜੀਵਨ ਨੂੰ ਸੁੰਦਰ ਬਣਾਉਂਦਾ ਹੈ | ਜਿਸ ਸਦਕਾ ਹੀ ਇਸ ਅਨਮੋਲ ਰਿਸ਼ਤੇ ਨੂੰ ਸਮਰਪਿਤ ਕਰਦੇ ਹੋਏ ਸਕੂਲ ਦੇ ਕਿੰਡਰ ਗਾਰਡਨ ਵਿੰਗ ਵਿਚ 'ਮਾਂ ਦਿਵਸ' ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨੰਨ੍ਹੇ-ਮੁੰਨੇ ਬੱਚਿਆਂ ਨੇ ਆਪਣੀਆਂ ਮਾਤਾਵਾਂ ਦੇ ਪ੍ਰੇਮ ਅਤੇ ਭਾਵਨਾ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਅਤੇ ਨਾਚ ਆਦਿ ਪੇਸ਼ ਕੀਤਾ | ਬੱਚਿਆਂ ਨੇ ਆਪਣੇ ਹੱਥਾਂ ਦੇ ਨਾਲ ਰੰਗ ਬਿਰੰਗੇ ਕਾਰਡ, ਸੁੰਦਰ ਕਰਾਫ਼ਟ ਆਈਟਮ, ਹੈੱਡ ਪਿ੍ੰਟ ਆਰਟ ਅਤੇ ਪਿਆਰੇ ਸੰਦੇਸ਼ ਆਦਿ ਤਿਆਰ ਕੀਤੇ | ਇਸ ਮੌਕੇ ਸਕੂਲ ਪਿ੍ੰਸੀਪਲ ਸੰਗੀਤਾ ਸ਼ਰਮਾ ਨੇ ਇਸ ਦਿਹਾੜੇ ਦੀ ਵਧਾਈ ਦਿੰਦਿਆਂ ਮਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਬੱਚੇ ਦੀ ਪਹਿਲੀ ਗੁਰੂ ਮਾਂ ਹੁੰਦੀ ਹੈ | ਉਸ ਦੇ ਸੰਸਕਾਰ, ਪ੍ਰੇਮ ਅਤੇ ਮਾਰਗ ਦਰਸ਼ਨ ਤੋਂ ਹੀ ਬੱਚੇ ਦਾ ਭਵਿੱਖ ਬਣਦਾ ਹੈ |
ਪਿਛਲੀ ਖ਼ਬਰ ਬੀ. ਜ਼ੈੱਡ.ਐਸ.ਐਫ.ਐਸ ਸੀਨੀ. ਸੈਕੰ. ਪਬਲਿਕ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਮੋਟਰਸਾਈਕਲ ਵਾਲੀਆਂ ਜੁਗਾੜੂ ਰੇਹੜੀਆਂ ਬਣਾ ਕੇ ਵੇਚਣ 'ਤੇ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।