ਅਮਲੋਹ, 17 ਮਈ (ਕੇਵਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਤਹਿਗੜ੍ਹ ਸਾਹਿਬ ਦੀ ਰਹਿਨੁਮਾਈ ਤਹਿਤ ਸ. ਸ. ਸ. ਕਪੂਰਗੜ੍ਹ, ਬਲਾਕ ਅਮਲੋਹ ਵਿਖੇ ਪ੍ਰੀ. ਪ੍ਰਾਇਮਰੀ ਜਮਾਤ ਵਿਚ ਪੜ੍ਹਨ ਵਾਲੇ ਬੱਚਿਆਂ ਦੀਆਂ ਮਾਤਾਵਾਂ ਦੀ ਮਦਰ ਵਰਕਸ਼ਾਪ ਕਰਵਾਈ ਗਈ | ਅੱਜ ਦੀ ਇਸ ਮਦਰ ਵਰਕਸ਼ਾਪ ਦੀ ਅਗਵਾਈ ਅਨਿਲ ਬਾਂਸਲ ਸੈਂਟਰ ਹੈੱਡ ਕਪੂਰਗੜ੍ਹ ਨੇ ਕੀਤੀ | ਬੱਚਿਆਂ ਦੀਆਂ ਮਾਵਾਂ ਦਾ ਸਵਾਗਤ ਕਰਦੇ ਹੋਏ ਅਨਿਲ ਬਾਂਸਲ ਨੇ ਮਾਵਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸੁਰੱਖਿਆ ਅਤੇ ਹੀਟ ਵੇਬ ਤੋਂ ਬੱਚਿਆਂ ਨੂੰ ਬਚਾ ਕੇ ਰੱਖਣ ਸਬੰਧੀ ਗੱਲਬਾਤ ਕੀਤੀ ਗਈ | ਬੱਚਿਆਂ ਦੀਆਂ ਮਾਵਾਂ ਨਾਲ ਕੁੱਝ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਇਸ ਮੌਕੇ ਅਨਿਲ ਬਾਂਸਲ ਵਲੋਂ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਸਮੂਹ ਐਸ.ਐਮ.ਸੀ. ਮੈਂਬਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ |