02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਵਾਂ ਵਿਖੇ ਧਾਰਮਿਕ ਸਮਾਗਮ ਅੱਜ

ਅਜੀਤ ਡੈਸਕ 19-05-2026
ਖਮਾਣੋਂ, 18 ਮਈ (ਮਨਮੋਹਣ ਸਿੰਘ ਕਲੇਰ)-ਇਤਿਹਾਸਕ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਵਾਂ ਵਿਖੇ 19 ਮਈ ਨੂੰ ਵਿਸ਼ੇਸ਼ ਧਾਰਮਿਕ ਸਮਾਗਮ ਹੋ ਰਿਹਾ ਹੈ | ਇਸ ਸੰਬੰਧੀ ਭਾਈ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਇਹ ਸਮਾਗਮ ਬਾਬਾ ਸੁਰਜੀਤ ਸਿੰਘ ਬੌਂਦਲ ਵਾਲਿਆਂ ਦੇ ਸਾਲਾਨਾ ਦੂਜੀ ਬਰਸੀ ਦੇ ਸੰਬੰਧ 'ਚ ਹੋ ਰਿਹਾ ਹੈ | ਇਸ ਮੌਕੇ ਮੁੱਖ ਗ੍ਰੰਥੀ ਗਿਆਨੀ ਗੁਰਜਿੰਦਰ ਸਿੰਘ ਗੁਰਦਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਸਵੇਰੇ 9 ਵਜੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਗੁਰਚਰਨ ਸਿੰਘ ਕੋਟਾਂ ਮੈਨੇਜਰ, ਸਰਬਜੀਤ ਸਿੰਘ ਰਾਣਵਾਂ ਅਤੇ ਭੁਪਿੰਦਰ ਸਿੰਘ ਰਾਣਵਾਂ ਵੀ ਮੌਜੂਦ ਰਹੇ |
ਪਿਛਲੀ ਖ਼ਬਰ ਅਮਲੋਹ ਦੇ ਵਾਰਡ ਨੰ. 13 ਦੇ ਬੱਚਿਆਂ ਵਲੋਂ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਚੇਅਰਮੈਨ ਢਿੱਲੋਂ ਦੁਆਰਾ ਉਠਾਏ ਮੁੱਦੇ ਤੇ ਸਾਈਨ ਬੋਰਡ 'ਤੇ ਫ਼ਤਹਿਗੜ੍ਹ ਸਾਹਿਬ ਦਾ ਨਾਂਅ ਸਹੀ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।