ਸਿਮਰਪ੍ਰੀਤ ਕੌਰ ਤੇ ਮਨੀਸ਼ਾ ਨੇ ਜ਼ਿਲ੍ਹੇ 'ਚ ਦੂਜਾ ਸਥਾਨ ਹਾਸਿਲ ਕਰਕੇ ਪਾਈਨ ਗਰੋਵ ਸਕੂਲ ਦਾ ਨਾਂਅ ਕੀਤਾ ਰੌਸ਼ਨ
ਅਜੀਤ ਡੈਸਕ
19-05-2026
ਦੋਵੇਂ ਵਿਦਿਆਰਥਣਾਂ ਨੇ ਆਪਣੀ ਸਫਲਤਾ ਦਾ ਸਿਹਰਾ ਸਕੂਲ ਦੀ ਪਿ੍ੰਸੀਪਲ ਨੀਤੂ ਕੁਮਾਰ ਅਤੇ ਅਧਿਆਪਕਾਂ ਨੂੰ ਦਿੱਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਟਿਊਸ਼ਨ ਨਹੀਂ ਲਈ ਅਤੇ ਨਿਯਮਿਤ ਪੜ੍ਹਾਈ, ਸਵੈ ਅਧਿਐਨ ਅਤੇ ਸਕੂਲ ਵਿਚ ਮਿਲੀ ਰਹਿਨੁਮਾਈ ਨਾਲ ਹੀ ਇਹ ਉੱਚ ਮੁਕਾਮ ਹਾਸਲ ਕੀਤਾ | ਵਿਦਿਆਰਥਣਾਂ ਨੇ ਦੱਸਿਆ ਕਿ ਸਕੂਲ ਦਾ ਅਨੁਸ਼ਾਸਿਤ ਮਾਹੌਲ ਤੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਹਮੇਸ਼ਾ ਉਨ੍ਹਾਂ ਲਈ ਪੇ੍ਰਰਨਾ ਬਣੀ ਰਹੀ | ਸਕੂਲ ਦੇ ਪ੍ਰਧਾਨ ਵਿਜੈ ਕੌਸ਼ਲ ਅਤੇ ਚੇਅਰਪਰਸਨ ਵੀਨਾ ਕੌਸ਼ਲ ਨੇ ਦੋਵੇਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲੱਬਧੀ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲਾ ਪਲ ਹੈ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਹੋਰਾਂ ਲਈ ਵੀ ਪੇ੍ਰਰਨਾ ਦਾ ਸਰੋਤ ਬਣੇਗੀ | ਨੀਤੂ ਕੁਮਾਰ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਮਾਪਿਆਂ ਦੇ ਸਹਿਯੋਗ ਤੇ ਅਧਿਆਪਕਾਂ ਦੀ ਨਿਰੰਤਰ ਲਗਨ ਦਾ ਪ੍ਰਤੀਕ ਹੈ | ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਉੱਚ ਗੁਣਵੱਤਾ ਵਾਲੀ ਸਿੱਖਿਆ ਤੇ ਨੈਤਿਕ ਮੁੱਲਾਂ ਨੂੰ ਪ੍ਰਮੁੱਖਤਾ ਦਿੰਦਾ ਆ ਰਿਹਾ ਹੈ |