26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਿਧਾਇਕ ਰਾਏ ਨੇ ਵਾਰਡ ਨੰੰ. 23 ਵਿਖੇ ਬਲਜਿੰਦਰ ਕੌਰ ਦੇ ਹੱਕ 'ਚ ਚੋਣ ਜਲਸੇ ਨੂੰ ਕੀਤਾ ਸੰਬੋਧਨ

ਅਜੀਤ ਡੈਸਕ 24-05-2026
ਫ਼ਤਹਿਗੜ੍ਹ ਸਾਹਿਬ, 23 ਮਈ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਸਰਹਿੰਦ ਦੇ ਵਾਰਡ ਨੰ. 23 ਤੋਂ 'ਆਪ' ਦੀ ਉਮੀਦਵਾਰ ਬਲਜਿੰਦਰ ਕੌਰ ਦੇ ਹੱਕ 'ਚ ਵੱਡੇ ਚੋਣ ਜਲਸੇ ਨੂੰ ਸੰਬੋਧਨ ਕੀਤਾ ਗਿਆ ਤੇ 'ਆਪ' ਆਗੂ ਭਾਈ ਹਰਬੰਸ ਸਿੰਘ ਢਾਡੀ ਦੀ ਪਤਨੀ ਨੂੰ ਵੱਡੇ ਫ਼ਤਵੇ ਨਾਲ ਜਿਤਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਗਈ | ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸ਼ਹਿਰ ਦਾ ਵਿਕਾਸ ਕਰਨ ਦੀ ਥਾਂ ਵਿਨਾਸ਼ ਹੀ ਕੀਤਾ ਹੈ ਤੇ ਇਸ ਦੇ ਕੌਂਸਲਰਾਂ ਦੁਆਰਾ ਲਗਾਤਾਰ ਆਮ ਆਦਮੀ ਪਾਰਟੀ ਦੁਆਰਾ ਕਰਵਾਏ ਜਾ ਰਹੇ, ਵਿਕਾਸ ਕਾਰਜਾਂ 'ਚ ਅੜਿੱਕੇ ਹੀ ਪਾਏ ਗਏ ਹਨ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਕਾਰਜ ਅਜੇ ਅਧੂਰੇ ਪਏ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾਉਣ ਤਾਂ ਜੋ ਉਹ ਬਹੁਮਤ ਪ੍ਰਾਪਤ ਕਰ ਸ਼ਹਿਰ ਦੇ ਅਧੂਰੇ ਪਏ, ਕਾਰਜਾਂ ਨੂੰ ਪੂਰਾ ਕਰ ਸਕਣ ਤੇ ਸ਼ਹਿਰ ਨੂੰ ਰੋਲ ਮਾਡਲ ਬਣਾ ਸਕਣ | ਉਨ੍ਹਾਂ ਕਿਹਾ ਕਿ 'ਆਪ' ਦੇ ਸਾਰੇ ਉਮੀਦਵਾਰ ਸਾਫ਼ ਸੁਥਰੇ ਅਕਸ ਦੇ ਮਾਲਕ ਹਨ ਤੇ ਵਾਰਡਾਂ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਵਚਨਬੱਧ ਹਨ | ਇਸ ਮੌਕੇ ਵਾਰਡ ਵਾਸੀਆਂ ਵਲੋਂ ਬਲਜਿੰਦਰ ਕੌਰ ਨੂੰ ਵੱਡੀ ਜਿੱਤ ਦਿਵਾਉਣ ਦਾ ਭਰੋਸਾ ਵੀ ਦਿਵਾਇਆ ਗਿਆ | ਇਸ ਮੌਕੇ 'ਤੇ ਸੂਦ ਸਭਾ ਦੇ ਪ੍ਰਧਾਨ ਹਰਮਿੰਦਰ ਸੂਦ, ਮੁਕੇਸ਼ ਕੁਮਾਰ ਮਿੱਕੀ, ਰਜੇਸ਼ ਸਰਮਾ, ਹੀਰਾ ਸਿੰਘ, ਹਰਮਕਲ ਸਿੰਘ ਬਾਸੀ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ ਚੰਨੀ, ਜਤਿੰਦਰ ਸਿੰਘ ਰਿੰਕੂ, ਰਣਜੋਤ ਸਿੰਘ ਰਾਣਾ, ਰਾਹੁਲ ਧੀਮਾਨ, ਕਸ਼ਮੀਰੀ ਲਾਲ, ਸੰਦੀਪ ਵੈਦ, ਸਾਹਿਲ ਗਾਬਾ, ਲਵਨੀਸ਼ ਧੀਮਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵਾਰਡ ਵਾਸੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਮੰਡੀ ਗੋਬਿੰਦਗੜ੍ਹ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ ਅਗਲੀ ਖ਼ਬਰ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਰੁਪਿੰਦਰ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।