24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਕੂਲ ਵਿਚ ਬਿਊਟੀ ਐਂਡ ਵੇਲਨੈੱਸ ਦੀ ਨਵੀਂ ਵੋਕੇਸ਼ਨਲ ਟ੍ਰੇਨਰ ਅਨੁਰਾਧਾ ਪਾਠਕ ਨੇ ਕਾਰਜਭਾਰ ਸੰਭਾਲਿਆ

ਅਜੀਤ ਡੈਸਕ 26-05-2026
ਫ਼ਤਹਿਗੜ੍ਹ ਸਾਹਿਬ, 25 ਮਈ (ਬਲਜਿੰਦਰ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਰਹਿੰਦ ਵਿਚ ਬਿਊਟੀ ਐਂਡ ਵੇਲਨੈੱਸ ਦੀ ਨਵੀਂ ਵੋਕੇਸ਼ਨਲ ਟ੍ਰੇਨਰ ਅਨੁਰਾਧਾ ਪਾਠਕ ਨੇ ਪਿ੍ੰਸੀਪਲ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਆਪਣਾ ਕਾਰਜਭਾਰ ਸੰਭਾਲਿਆ | ਇਸ ਮੌਕੇ ਪਿ੍ੰਸੀਪਲ ਤੇ ਪੂਰੇ ਸਟਾਫ਼ ਨੇ ਸਕੂਲ ਨਾਲ ਜੁੜਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ | ਸਟਾਫ਼ ਨੂੰ ਸੰਬੋਧਨ ਕਰਦਿਆਂ ਪਾਠਕ ਨੇ ਭਰੋਸਾ ਦਿਵਾਇਆ ਕਿ ਉਹ ਵਿਦਿਆਰਥੀਆਂ ਦੇ ਚੰਗੇ ਭਵਿੱਖ ਅਤੇ ਸਰਵਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ, ਲਗਨ ਅਤੇ ਸਮਰਪਣ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਕਿਲ-ਬੇਸਡ ਸਿੱਖਿਆ ਦੀ ਬਹੁਤ ਮਹੱਤਤਾ ਹੈ ਅਤੇ ਉਹ ਵਿਦਿਆਰਥੀਆਂ ਨੂੰ ਆਤਮਨਿਰਭਰ, ਆਤਮਵਿਸ਼ਵਾਸੀ ਅਤੇ ਕਰੀਅਰ ਪ੍ਰਤੀ ਜਾਗਰੂਕ ਬਣਾਉਣ ਲਈ ਯਤਨਸ਼ੀਲ ਰਹਿਣਗੇ | ਉਨ੍ਹਾਂ ਦੱਸਿਆ ਕਿ ਪ੍ਰਸਿੱਧ ਸੈਲੂਨਾਂ ਅਤੇ ਬਿਊਟੀ ਮਾਹਿਰਾਂ ਦੇ ਸਹਿਯੋਗ ਨਾਲ ਖ਼ਾਸ ਟ੍ਰੇਨਿੰਗ ਪ੍ਰੋਗਰਾਮ, ਵਰਕਸ਼ਾਪਾਂ ਅਤੇ ਪ੍ਰੈਕਟੀਕਲ ਸੈਸ਼ਨ ਕਰਵਾਏ ਜਾਣਗੇ | ਇਨ੍ਹਾਂ ਉਪਰਾਲਿਆਂ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਗਿਆਨ ਮਿਲੇਗਾ, ਉਨ੍ਹਾਂ ਦੇ ਪੇਸ਼ੇਵਰ ਹੁਨਰ ਵਿਚ ਵਾਧਾ ਹੋਵੇਗਾ ਅਤੇ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਹੋਣਗੇ | ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਦੇ ਸਕਾਰਾਤਮਿਕ ਦਿ੍ਸ਼ਟੀਕੋਣ ਦੀ ਸਰਾਹਨਾ ਕਰਦਿਆਂ ਵਿਸ਼ਵਾਸ ਜਿਤਾਇਆ ਕਿ ਉਨ੍ਹਾਂ ਦਾ ਯੋਗਦਾਨ ਸਕੂਲ ਵਿਚ ਵੋਕੇਸ਼ਨਲ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਏਗਾ |
ਪਿਛਲੀ ਖ਼ਬਰ ਸੱਤਾਧਾਰੀ ਪਾਰਟੀ ਦੀ ਧੱਕੇਸ਼ਾਹੀ ਦੇ ਡਰ ਕਾਰਨ ਚੋਣ ਮੈਦਾਨ 'ਚ ਉੱਤਰੇ ਉਮੀਦਵਾਰਾਂ ਲਈ ਅੱਜ ਹੋਵੇਗਾ ਫ਼ੈਸਲਾ ਅਗਲੀ ਖ਼ਬਰ ਸਕੂਲ ਵਿਚ ਬਿਊਟੀ ਐਂਡ ਵੇਲਨੈੱਸ ਦੀ ਨਵੀਂ ਵੋਕੇਸ਼ਨਲ ਟ੍ਰੇਨਰ ਅਨੁਰਾਧਾ ਪਾਠਕ ਨੇ ਕਾਰਜਭਾਰ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।