22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਨੂੜ ਦੇ ਵਾਰਡ ਨੰ. 3 ਦੇ ਕਾਂਗਰਸੀ ਉਮੀਦਵਾਰ ਨੇ ਬੂਥਾਂ 'ਤੇ ਕਬਜਾ ਕਰਨ ਦੇ ਲਾਏ ਦੋਸ਼ <br/>

ਅਜੀਤ ਡੈਸਕ 27-05-2026
ਬਨੂੜ, 26 ਮਈ (ਭੁਪਿੰਦਰ ਸਿੰਘ) ਬਨੂੜ ਵਾਰਡ ਨੰ. 3 ਦੇ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਨੇ ਕੁਝ ਨੌਜਵਾਨਾਂ 'ਤੇ ਪੁਲਿਸ ਨਾਲ ਧੱਕਾ ਮੁੱਕੀ ਕਰਕੇ ਚੋਣ ਅਮਲੇ ਨਾਲ ਦੂਰ ਵਿਵਹਾਰ ਕੀਤਾ ਅਤੇ ਪੋਲਿੰਗ ਏਜੰਟਾਂ ਨੂੰ ਬਾਹਰ ਕੱਢ ਕੇ ਦੋਵੇਂ ਬੂਥਾਂ 'ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ | ਨੌਜਵਾਨ ਬੈਲਟ ਪੇਪਰ ਵੀ ਨਾਲ ਲੈ ਗਏ, ਜਦਕਿ ਪੁਲਿਸ ਨੇ ਪੁਸ਼ਟੀ ਕਰਦੇ ਹੋਏ ਬਚਾਅ ਹੋਣ ਦੀ ਗੱਲ ਆਖੀ ਹੈ | ਉਮੀਦਵਾਰ ਪਰਮਜੀਤ ਕੌਰ ਤੇ ਉਨ੍ਹਾਂ ਦੇ ਪੋਲਿੰਗ ਏਜੰਟ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਾਮ 4.50 'ਤੇ ਕੁਝ ਨੌਜਵਾਨ ਆਏ | ਜੋ ਬੂਥ ਨੰ. 4 ਤੇ 5 ਵਿਚ ਦਾਖਲ ਹੋਏ ਤੇ ਉਨ੍ਹਾਂ ਦੀ ਵੋਟਰ ਲਿਸਟਾਂ ਪਾੜ ਦਿੱਤੀਆਂ ਤੇ ਗੋਲੀ ਮਾਰਨ ਦੀ ਧਮਕੀ ਦੇ ਕੇ ਬਾਹਰ ਕੱਢ ਦਿੱਤਾ | ਬੂਥ ਨੰ. 4 ਦੇ ਪੋਲਿੰਗ ਅਫ਼ਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਨੌਜਵਾਨਾਂ ਨੇ ਉਨ੍ਹਾਂ ਦਾ ਟੇਬਲ ਪਲਟਾ ਦਿੱਤਾ ਪਰ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਉਨ੍ਹਾਂ ਵੋਟ ਨਹੀਂ ਪਾਉਣ ਦਿੱਤੀ | ਉਨ੍ਹਾਂ ਕਿਹਾ ਕਿ ਕੁਝ ਬੈਲਟ ਪੇਪਰ ਜ਼ਰੂਰ ਲੈ ਗਏ | ਨੌਜਵਾਨ ਬੂਥ ਨੰ. 5 ਵਿਚ ਵੀ ਦਾਖਲ ਹੋਏ, ਚੋਣ ਅਮਲੇ ਨੇ ਸਾਰਾ ਕੁਝ ਸੁਰੱਖਿਅਤ ਦੱਸਿਆ | ਇਸ ਮੌਕੇ ਹਾਜ਼ਰ ਡੀ.ਐਸ.ਪੀ. ਸੁਖਦੇਵ ਸਿੰਘ ਤੇ ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਉਹ ਸੂਚਨਾ ਮਿਲਣ 'ਤੇ ਮੌਕੇ ਪਹੁੰਚ ਗਏ ਤੇ ਡਰ ਕੇ ਨੌਜਵਾਨ ਮੌਕੇ 'ਤੇ ਭੱਜ ਗਏ | ਉਨ੍ਹਾਂ ਕਿਹਾ ਕਿ ਵੋਟਾਂ ਦਾ ਕੰਮ ਨੇਪਰੇ ਚੜ ਗਿਆ ਸੀ ਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਬਚਾਅ ਰਿਹਾ | ਕਾਂਗਰਸੀ ਉਮੀਦਵਾਰ ਦੇ ਪਤੀ ਰਾਕੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਅਜਿਹੀ ਘਟਨਾ ਸੰਬੰਧੀ ਥਾਣਾ ਮੁਖੀ ਨੂੰ ਪਹਿਲਾਂ ਸ਼ਿਕਾਇਤ ਕੀਤੀ ਸੀ ਪਰ ਮੌਕੇ 'ਤੇ ਉਨ੍ਹਾਂ ਦੀ ਸ਼ਿਕਾਇਤ 'ਤੇ ਕੋਈ ਤਵੱਜੋਂ ਨਹੀਂ ਦਿੱਤੀ ਗਈ | 'ਆਪ' ਉਮੀਦਵਾਰ ਸੁਦੇਸ਼ ਰਾਣੀ ਦੇ ਪੁੱਤਰ ਬਬਲੂ ਨੇ ਕਿਹਾ ਕਿ ਸਵੇਰ ਤੋਂ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਚਲ ਰਿਹਾ ਸੀ ਪਰ ਕੁਝ ਨੌਜਵਾਨਾਂ ਨੇ ਜਾਣ-ਬੁੱਝ ਕੇ ਸ਼ਰਾਰਤ ਕੀਤੀ ਹੈ | ਵਾਰਡ 3 'ਚ 'ਆਪ' ਅਤੇ ਕਾਂਗਰਸ ਵਿਚ ਸਿੱਧਾ ਮੁਕਾਬਲਾ ਹੈ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਜਿੱਤਣ ਲਈ ਪੰਜਾਬ ਸਰਕਾਰ ਧੱਕੇਸ਼ਾਹੀਆਂ 'ਤੇ ਉੱਤਰੀ-ਭੁੱਟਾ <br/> ਅਗਲੀ ਖ਼ਬਰ ਸਾਹਿਤਕ ਸੰਸਥਾ ਅਦਬੀ ਸ਼ਾਮ ਦੀ ਮੀਟਿੰਗ ਵਿਚ ਵੱਖ-ਵੱਖ ਸ਼ਾਇਰਾਂ ਨੇ ਕੀਤੀ ਸ਼ਿਰਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।