21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦੇ ਏਕੇ ਨੇ ਹਰ ਧਾਂਦਲੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ-ਰਾਜੂ ਖੰਨਾ <br/>

ਅਜੀਤ ਡੈਸਕ 27-05-2026
ਮੰਡੀ ਗੋਬਿੰਦਗੜ੍ਹ, 26 ਮਈ (ਇਕਬਾਲਦੀਪ ਸੰਧੂ)-ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸਮੁੱਚੇ ਵਰਕਰਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਹਰ ਬੂਥ 'ਤੇ ਪਾਰਟੀ ਦੇ ਉਮੀਦਵਾਰਾਂ ਦਾ ਸਹਿਯੋਗ ਕਰਦੇ ਹੋਏ ਡੱਟ ਕੇ ਪਹਿਰਾ ਦਿੱਤਾ | ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ 'ਆਪ' ਨੇ ਇਹ ਚੋਣਾਂ ਲੜੀਆਂ ਨਹੀਂ, ਸਗੋਂ ਹਰ ਤੰਤਰ ਨਾਲ ਲੁੱਟਣ ਦੀ ਕੋਸ਼ਿਸ਼ ਕੀਤੀ ਹੈ | ਜਿੱਥੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਦੇ ਹਲਕਾ ਵਿਧਾਇਕ ਵਲੋਂ ਕਾਗ਼ਜ਼ ਰੱਦ ਕਰਵਾਏ ਗਏ, ਉੱਥੇ ਵੋਟਰ ਸੂਚੀਆਂ ਦਾ ਆਪ੍ਰੇਸ਼ਨ ਕਰਕੇ ਵੱਡੇ ਪੱਧਰ 'ਤੇ ਵੋਟਾਂ ਹੋਰਨਾਂ ਵਾਰਡਾਂ ਵਿਚ ਤਬਦੀਲੀ ਕਰ ਦਿੱਤੀਆਂ ਗਈਆਂ ਅਤੇ ਅੱਜ ਵੋਟਿੰਗ ਸਮੇਂ ਕਈ ਬੂਥਾਂ 'ਤੇ ਸੂਚੀਆਂ ਵੋਟਰ ਪਰਚੀ ਨਾਲ ਮੇਲ ਨਹੀਂ ਕਰ ਰਹੀਆਂ ਸਨ | ਜਿਸ ਕਾਰਨ ਵਾਰਡ ਨੰਬਰ. 14 ਵਿਚ ਇਹ ਮਾਮਲਾ ਸਾਹਮਣੇ ਆਇਆ | ਰਾਜੂ ਖੰਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦੀ ਸ਼ਲਾਘਾ ਕੀਤੀ, ਜਿਨਾਂ ਵਲੋਂ ਅੱਜ ਸਵੇਰ ਤੋਂ ਹੀ 'ਆਪ' ਦੀ ਹਰ ਚਾਲ ਅਤੇ ਧਾਂਦਲੀ ਦਾ ਡੱਟ ਕੇ ਮੁਕਾਬਲਾ ਕੀਤਾ | ਰਾਜੂ ਖੰਨਾ ਨੇ ਮੰਡੀ ਗੋਬਿੰਦਗੜ ਸ਼ਹਿਰ ਦੇ ਹਰ ਵੋਟਰ ਅਤੇ ਸਪੋਰਟਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿਚ ਭਰੋਸਾ ਦਿੱਤਾ ਕਿ ਵੱਡੇ ਪੱਧਰ 'ਤੇ ਵੋਟਾਂ ਪਾਈਆਂ | ਇਸ ਮੌਕੇ 'ਤੇ ਜਤਿੰਦਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਮੈਣੀ, ਡਾ. ਅਰਜਨ ਸਿੰਘ, ਜਰਨੈਲ ਸਿੰਘ ਮਾਜਰੀ, ਭਿੰਦਰ ਸਿੰਘ, ਭਾਰਤ ਭੂਸ਼ਨ ਟੋਨੀ, ਫੋਰਮੈਨ ਬਲਵੀਰ ਸਿੰਘ ਸਿੱਧੂ, ਬਾਬਾ ਨਿਸ਼ਾਨ ਸਿੰਘ, ਹਰਮੀਤ ਸਿੰਘ ਖਾਲਸਾ, ਕਰਮ ਸਿੰਘ ਘੁਟੀਡ, ਪਿ੍ੰਸ ਛੱਤਵਾਲ, ਕੁਲਵਿੰਦਰ ਸਿੰਘ ਭੰਗੂ, ਹਰਪਾਲ ਸਿੰਘ ਨਸਰਾਲੀ, ਸੱਤਪਾਲ ਸਿੰਘ ਸੱਤਾ, ਜਗਤਾਰ ਸਿੰਘ ਗਿੱਲ, ਕੁਲਦੀਪ ਸਿੰਘ ਮਛਰਾਈ, ਸੁਰਜੀਤ ਸਿੰਘ ਬਰੌਂਗਾ, ਹਰਬੰਸ ਸਿੰਘ ਬਡਾਲੀ, ਕੰਵਲਜੀਤ ਸਿੰਘ ਗਿੱਲ, ਗਿਆਨ ਸਿੰਘ ਕੁੰਭੜਾ, ਬਿਕਰਮ ਸਿੰਘ, ਰੁਪਿੰਦਰ ਕੌਰ, ਸੋਮਨਾਥ ਅਜਨਾਲੀ, ਹਰਪਾਲ ਸਿੰਘ, ਮਧੂਮੀਤ ਵਡੇਰਾ, ਸੁਖਵਿੰਦਰ ਕੌਰ ਸੁੱਖੀ, ਨਸੀਬ ਸਿੰਘ, ਗੁਰਕੀਰਤ ਸਿੰਘ ਪਨਾਗ, ਗੁਰਜੀਤ ਸਿੰਘ ਮੰਗਾ, ਨੂਰ ਕੈਂਥ, ਗੁਰਦੀਪ ਸਿੰਘ ਬੱਬੀ, ਜਮਲਾ ਚੈਹਿਲਾ, ਚਰਨਜੀਤ ਚੰਨਾ, ਕਰਮਜੀਤ ਸਿੰਘ ਮਹਿਮੂਦਪੁਰ, ਮੋਹਨ ਸਿੰਘ ਧਰਮਗੜ, ਰਣਜੀਤ ਸਿੰਘ ਘੋਲਾ ਅਤੇ ਗੁਰਪ੍ਰੀਤ ਸਿੰਘ ਚੈਹਿਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੇ ਵਰਕਰ ਅਤੇ ਆਗੂ ਮੌਜੂਦ ਸਨ |


ਪਿਛਲੀ ਖ਼ਬਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਅਰਬਨ ਅਸਟੇਟ 'ਚ 5 ਕਰੋੜ ਨਾਲ 25 ਕਿੱਲੋਮੀਟਰ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ... ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਨਗਰ ਕੌਂਸਲ ਚੋਣਾਂ ਸ਼ਾਂਤੀਪੂਰਵਕ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।