30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕੌਂਸਲਰ ਸੁਖਵਿੰਦਰ ਸਿੰਘ ਨਿੱਕੂ ਨੇ ਵਾਰਡ 'ਚ ਸਫ਼ਾਈ ਮੁਹਿੰਮ ਕਰਵਾਈ ਸ਼ੁਰੂ

ਅਜੀਤ ਡੈਸਕ 04-06-2026
ਖਮਾਣੋਂ, 3 ਜੂਨ (ਜੋਗਿੰਦਰ ਪਾਲ)-ਖਮਾਣੋਂ ਦੇ ਵਾਰਡ ਨੰ. 11 ਤੋਂ ਕਾਂਗਰਸ ਦੇ ਚੋਣ ਜਿੱਤੇ ਕੌਂਸਲਰ ਸੁਖਵਿੰਦਰ ਸਿੰਘ ਨਿੱਕੂ ਨੇ ਜਿੱਤ ਪ੍ਰਾਪਤ ਕਰਨ ਉਪਰੰਤ ਆਪਣੇ ਵਾਰਡ ਵਿਚ ਸਫ਼ਾਈ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ | ਸੁਖਵਿੰਦਰ ਸਿੰਘ ਨਿੱਕੂ ਨੇ ਕਿਹਾ ਕਿ ਉਹ ਵਾਰਡ ਦੇ ਸਰਵਪੱਖੀ ਵਿਕਾਸ ਲਈ ਆਪਣੇ ਬਣਦੇ ਯਤਨ ਕਰਨਗੇ ਅਤੇ ਉਨਾਂ ਇਸ ਜਿੱਤ ਲਈ ਵਾਰਡ ਦੇ ਸਮੂਹ ਵੋਟਰਾਂ ਦਾ ਧੰਨਵਾਦ ਵੀ ਕੀਤਾ | ਉਨਾਂ ਵਾਰਡ ਦੇ ਵਿਕਾਸ ਲਈ ਸਮੂਹ ਵਾਰਡ ਵਾਸੀਆਂ ਤੋਂ ਸਹਿਯੋਗ ਅਤੇ ਸੁਝਾਵਾਂ ਦੀ ਮੰਗ ਵੀ ਕੀਤੀ | ਇਸ ਮੌਕੇ ਸਰਬਜੀਤ ਸਿੰਘ ਜੀਤੀ ਪ੍ਰਧਾਨ ਬਲਾਕ ਕਾਂਗਰਸ ਖਮਾਣੋਂ, ਨਾਜਰ ਸਿੰਘ ਰੱਤੋਂ, ਤੇਜਿੰਦਰ ਸਿੰਘ, ਕੁਲਵਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਏ. ਡੀ. ਜੀ. ਪੀ. ਕੌਸ਼ਤੁਭ ਸ਼ਰਮਾ ਨੇ ਥਾਣਾ ਬਡਾਲੀ ਆਲਾ ਸਿੰਘ ਦਾ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।