16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

2800 ਦੇ ਲਗਭਗ ਇਨਲਿਸਟਮੈਂਟ ਕਾਮਿਆਂ ਨੂੰ ਨਵੇਂ ਆਰਡੀਨੈਂਸ 'ਚ ਸ਼ਾਮਿਲ ਕਰਨ 'ਤੇ ਬਣੀ ਸਹਿਮਤੀ-ਸੂਬਾ ਪ੍ਰਧਾਨ ਰਾਣਾ

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਆਗੂ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ | ਤਸਵੀਰ: ਕਰਨ <br/> 05-06-2026
ਜਖਵਾਲੀ, 4 ਜੂਨ (ਨਿਰਭੈ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਯੂਨੀਅਨ ਦੀ ਮੀਟਿੰਗ ਸੂਬਾ ਆਗੂ ਜਰਨੈਲ ਸਿੰਘ ਨਲੀਨਾਂ ਦੀ ਅਗਵਾਈ ਹੇਠ ਪਿੰਡ ਚਨਾਰਥਲ ਕਲਾਂ ਵਿਖੇ ਹੋਈ | ਸੂਬਾ ਆਗੂ ਜਰਨੈਲ ਸਿੰਘ ਨਲੀਨਾ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਦੀ ਅਗਵਾਈ ਵਿਚ ਵਿੱਤ ਮੰਤਰੀ ਪੰਜਾਬ ਸਰਕਾਰ ਤੇ ਸਬ ਕਮੇਟੀ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਉਨ੍ਹਾਂ ਦੇ ਦਫ਼ਤਰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਜਲ ਸਪਲਾਈ ਵਿਭਾਗ ਤੋਂ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਹੈੱਡ ਆਫ਼ਿਸ ਪਟਿਆਲਾ ਅਤੇ ਪ੍ਰਸੋਨਲ ਵਿਭਾਗ ਤੋਂ ਉੱਚ ਅਧਿਕਾਰੀ ਸ਼ਾਮਿਲ ਹੋਏ | ਇਸ ਮੀਟਿੰਗ ਵਿਚ ਜਥੇਬੰਦੀ ਦੇ ਆਗੂਆਂ ਨੇ ਸਬ ਕਮੇਟੀ ਚੇਅਰਮੈਨ ਨੂੰ ਦੱਸਿਆ ਕਿ ਜਲ ਸਪਲਾਈ ਵਿਭਾਗ ਵਿਚ ਇੰਨਲਿਸਟਮੇਂਟ ਕੈਟਾਗਰੀ ਰਹੀ ਲਗਪਗ 2800 ਵਰਕਰ ਪਿਛਲੇ 15 ਤੋਂ 20 ਸਾਲਾ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਪੂਰੇ ਪੰਜਾਬ ਵਿਚ ਸਾਫ਼ ਪਾਣੀ ਘਰ-ਘਰ ਪਹੁੰਚਾ ਰਹੇ ਹਨ ਪਰ ਜੋ ਐਕਟ ਪੰਜਾਬ ਸਰਕਾਰ ਵਲੋਂ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਸਰਕਾਰ ਨਾਲ ਸਿੱਧਾ ਕੰਟਰੈਕਟ ਕਰਕੇ ਵਿਭਾਗ ਵਿਚ ਸ਼ਾਮਿਲ ਕਰਨ ਦਾ ਆਰਡੀਨੈਂਸ ਕੈਬਨਿਟ ਵਿਚ ਪੇਸ਼ ਕੀਤਾ ਹੈ | ਉਸ ਵਿਚ ਜਲ ਸਪਲਾਈ ਵਿਭਾਗ ਦੇ ਇੰਨਲਿਸਟਮੈਂਟ ਕਾਮੇ ਇਸ ਐਕਟ ਵਿਚੋਂ ਬਾਹਰ ਰੱਖੇ ਗਏ ਹਨ | ਜਿਸ ਕਾਰਨ ਇਨ੍ਹਾਂ ਕਾਮਿਆ ਦਾ ਬਹੁਤ ਨੁਕਸਾਨ ਹੋਣਾ ਹੈ ਤੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ | ਜਿਸ ਕਰਕੇ ਸੂਬੇ ਭਰ ਦੇ ਜਲ ਸਪਲਾਈ ਇੰਨਲਿਸਟਮੈਂਟ ਕਾਮਿਆਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਜਿਸ ਬਾਰੇ ਪੂਰੀ ਗੱਲਬਾਤ ਸੁਣਨ ਉਪਰੰਤ ਹਰਪਾਲ ਸਿੰਘ ਚੀਮਾ ਨੇ ਇਸ ਮੰਗ ਨੂੰ ਜਾਇਜ਼ ਮੰਨਿਆ ਤੇ ਤੁਰੰਤ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਦੀ ਕੈਟਾਗਰੀ ਸ਼ਾਮਿਲ ਕੀਤੀ ਜਾਵੇ ਅਤੇ ਇਹ ਵੀ ਕਿਹਾ ਕਿ ਕੋਈ ਵੀ ਕਾਮਾ ਇਸ ਐਕਟ ਵਿਚੋਂ ਬਾਹਰ ਨਾ ਰਹਿ ਜਾਵੇ ਕਿਉਂਕਿ ਪੰਜਾਬ ਸਰਕਾਰ ਠੇਕਾ ਮੁਲਜ਼ਮਾਂ ਦਾ ਰੁਜ਼ਗਾਰ ਪੱਕਾ ਕਰੇਗੀ | ਇਸ ਉਪਰੰਤ ਸੂਬਾ ਕਮੇਟੀ ਨੇ ਐਲਾਨ ਕੀਤਾ ਕਿ ਵਾਲਾ ਸੰਘਰਸ਼ ਮੁਲਤਵੀ ਕਰਦਿਆਂ 6 ਜੂਨ ਨੂੰ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਸਰਕਾਰ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਸੂਬਾ ਤੇ ਜ਼ਿਲ੍ਹਾ ਕਮੇਟੀਆਂ ਨਾਲ ਸਾਂਝੀ ਕੀਤੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ, ਸੂਬਾ ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਖਰਲ, ਜੁਆਇੰਟ ਪੈੱ੍ਰਸ ਸਕੱਤਰ ਬਲਵੀਰ ਸਿੰਘ ਹਿਰਦਾਪੁਰ, ਮੀਤ ਪ੍ਰਧਾਨ ਜਰਨੈਲ ਸਿੰਘ ਨਲੀਨਾ ਤੇ ਗੁਰਮੀਤ ਸਿੰਘ, ਪ੍ਰਦੀਪ ਸਿੰਘ ਹੁਸ਼ਿਆਰਪੁਰ, ਨਿਰਭੈ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਿਆਂ ਦੇ ਜੜੋਂ੍ਹ ਖ਼ਾਤਮੇ ਲਈ ਵਿਲੇਜ਼ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਨਿਭਾਉਣ... ਅਗਲੀ ਖ਼ਬਰ ਬੀਬੀ ਹਰਭਜਨ ਕੌਰ ਇਸਤਰੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।