ਫ਼ਤਹਿਗੜ੍ਹ ਸਾਹਿਬ, 4 ਜੂਨ (ਮਨਪ੍ਰੀਤ ਸਿੰਘ)-ਗਰੀਨ ਫ਼ੀਲਡਜ਼ ਸਕੂਲ ਸਰਹਿੰਦ ਵਿਖੇ ਵਿਦਿਆਰਥੀਆ ਦੀ ਸਿੱਖਿਆ 'ਚ ਵਾਧਾ ਕਰਨ ਲਈ ਅਧਿਆਪਕਾਂ ਦੀ ਕਲਾਸ ਮੈਨੇਜਮੈਂਟ ਵਰਕਸ਼ਾਪ ਲਗਵਾਈ ਗਈ | ਜਾਣਕਾਰੀ ਦਿੰਦਿਆਂ ਸਕੂਲ ਪਿੰ੍ਰਸੀਪਲ ਡਾ. ਸ਼ਾਲੂ ਰੰਧਾਵਾ ਨੇ ਦੱਸਿਆ ਕਿ ਸਕੂਲ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ 'ਚ ਰਿਸੋਰਸ ਪਰਸਨ ਪ੍ਰੋ.ਐਸ.ਕੇ. ਕਾਲਾ ਵਲੋਂ ਅਧਿਆਪਕਾਂ ਨੂੰ ਬਹੁਤ ਸੌਖੇ ਢੰਗ ਨਾਲ ਸਿਖਲਾਈ ਦਿੱਤੀ ਤੇ ਇਹ ਵੀ ਦੱਸਿਆ ਕਿ ਉਹ ਇਸ ਸਿੱਖਿਆ ਰਾਹੀਂ ਕਿਸ ਤਰਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵਾਧਾ ਕਰ ਸਕਦੇ ਹਨ | ਉਨਾਂ ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਲਈ ਕਿਹਾ | ਇਸ ਮੌਕੇ ਉਨਾਂ ਕਲਾਸ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਦੱਸਿਆ ਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਗਤੀਆਂਵਿਧੀਆਂ ਵਿਚ ਵਿਦਿਆਰਥੀ ਦੇ ਵੱਧ ਤੋਂ ਵੱਧ ਹਿੱਸਾ ਲੈਣ ਲਈ ਵੀ ਦੱਸਿਆ ਗਿਆ | ਇਸ ਮੌਕੇ ਪਿੰ੍ਰਸੀਪਲ ਡਾ. ਰੰਧਾਵਾ ਨੇ ਕਿਹਾ ਕਿ ਸਕੂਲ ਅਧਿਆਪਕ ਵਿਦਿਆਰਥੀਆ ਨਾਲ ਦੋਸਤੀ ਵਾਲੀ ਬਿਰਤੀ ਵਰਤ, ਉਨਾਂ ਦੇ ਸੁਭਾਅ ਨੂੰ ਸਮਝ ਸਕਦੇ ਹਨ ਤੇ ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ 'ਚ ਸਹਾਈ ਸਿੱਧ ਹੋ ਸਕਦੇ ਹਨ | ਉਨਾਂ ਕਿਹਾ ਕਿ ਵਿਦਿਆਰਥੀ ਤਦ ਹੀ ਆਪਣੇ ਸਕੂਲ, ਮਾਪਿਆਂ ਤੇ ਸਮਾਜ ਦਾ ਨਾਮ ਰੌਸ਼ਨ ਕਰ ਸਕਦੇ ਹਨ, ਜਦ ਅਸੀਂ ਉਨਾਂ ਦੇ ਮਨ ਨੂੰ ਪੜ੍ਹ ਸਕੀਏ | ਇਸ ਮੌਕੇ 'ਤੇ ਸਕੂਲ ਦੇ ਕੋਡੀਨੇਟਰ ਸ਼ੁਭਮ ਗੁਪਤਾ, ਹਰਮੇਸ਼ (ਪ੍ਰੀਆ), ਜਸਵਿੰਦਰ ਮਾਣਕੂ, ਅਧਿਆਪਕ ਸ਼ਿਵਾਨੀ, ਪ੍ਰੀਤਪਾਲ, ਦੀਪਿਕਾ, ਸੋਨਮ, ਪ੍ਰਦੀਪ, ਪਰਮਿੰਦਰ, ਮਲਕਾ, ਰਮਨ ਅਦੀਤੀ, ਖੁਸ਼ਪ੍ਰੀਤ, ਮਨਜੀਤ, ਅੰਮਿ੍ਤ ਰਾਣਾ, ਕਮਲਜੀਤ, ਹਰਮਨ ਜੋਤ, ਹਰਮਨ, ਨਰਿੰਦਰ, ਜਗਦੀਪ, ਸੁਰਿੰਦਰ, ਅਰਸ਼ਦੀਪ, ਅਮਨਦੀਪ, ਜਸਪ੍ਰੀਤ, ਦੀਪਾਲੀ ਤੇ ਪਰਨੀਤ ਵੀ ਹਾਜ਼ਰ ਸਨ |