ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ-ਬਾਬਾ ਪਰਮਜੀਤ ਸਿੰਘ
ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਨਵ-ਨਿਯੁਕਤ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਤੇ ਸਾਥੀਆਂ ਦਾ ਸਿਰੋਪਾਓ ਪਾ ਕੇ ਸਨਮਾਨ ਕਰਦੇ ਹੋਏ | ਅਜੀਤ ਤਸਵੀਰ
<br/>
05-06-2026
ਇਸ ਮੌਕੇ ਨਵਨਿਯੁਕਤ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਨੇ ਕਿਹਾ ਕਿ ਬ੍ਰਹਮਲੀਨ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਕੀਤੀ ਹੈ ਤੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਧਾਰਨਾਵਾਂ ਨਾਲ ਜੋੜਨ ਦਾ ਸੰਦੇਸ਼ ਦਿੱਤਾ | ਉਨਾਂ ਕਿਹਾ ਕਿ ਇਨਾਂ ਦੁਆਰਾ ਹਰ ਸਾਲ ਵੱਡੇ ਧਾਰਮਿਕ ਸਮਾਗਮ ਕਰਵਾ ਕੇ ਜਿੱਥੇ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਕਰਵਾਏ ਜਾਂਦੇ ਸਨ, ਉੱਥੇ ਹੀ ਲੋਕਾਂ ਨੂੰ ਗੁਰੂ ਦੇ ਲੜ ਵੀ ਲਗਾਇਆ ਜਾਂਦਾ ਸੀ | ਜਿਨਾਂ ਦੀਆਂ ਪੈੜਾਂ 'ਤੇ ਚੱਲਦਿਆਂ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਇਸ ਲੜੀ ਨੂੰ ਲਗਾਤਾਰ ਅੱਗੇ ਤੋਰਿਆ ਜਾ ਰਿਹਾ ਹੈ, ਜੋ ਕਿ ਆਪਣੇ ਆਪ 'ਚ ਵੱਡਾ ਸ਼ਲਾਘਾਯੋਗ ਕਾਰਜ ਹੈ | ਇਸ ਮੌਕੇ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਕਿਹਾ ਕਿ ਉਨਾਂ ਵਲੋਂ ਚਲਾਏ ਸਕੂਲ ਅਤੇ ਕਾਲਜ ਵਿਚ ਬੱਚੇ, ਅੱਜ ਵੀ ਮੱਲਾਂ ਮਾਰ ਰਹੇ ਹਨ ਅਤੇ ਡੈਂਟਲ ਕਲੀਨਿਕ ਤੇ ਅੱਖਾਂ ਦੇ ਹਸਪਤਾਲ 'ਚ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ | ਉਨਾਂ ਕਿਹਾ ਕਿ ਬ੍ਰਹਮਲੀਨ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਚਲਾਈ ਧਾਰਮਿਕ ਲੜੀ ਨੂੰ ਵੀ ਉਸੇ ਤਰਾਂ ਤੋਰਿਆ ਜਾ ਰਿਹਾ ਹੈ ਤੇ ਮਹਾਪੁਰਸ਼ਾਂ ਦੇ ਧਾਰਮਿਕ ਸਮਾਗਮਾਂ ਮੌਕੇ ਵੱਡੇ ਕੈਂਪ ਲਗਾ ਲੋਕਾਂ ਨੂੰ ਲਗਾਤਾਰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ | ਇਸ ਮੌਕੇ ਸੰਸਥਾ ਦੇ ਮੈਨੇਜਰ ਸਾਧੂ ਰਾਮ ਭੱਟਮਾਜਰਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |