03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਨੇ ਪਟਿਆਲਾ ਵਿਖੇ ਹੋਏ ਲਾਠੀਚਾਰਜ ਖ਼ਿਲਾਫ਼ ਗੇਟ ਰੋਸ ਰੈਲੀ ਕੀਤੀ

ਅਜੀਤ ਡੈਸਕ 09-06-2026
ਖਮਾਣੋਂ, 8 ਜੂਨ (ਮਨਮੋਹਣ ਸਿੰਘ ਕਲੇਰ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਪੰਜਾਬ ਦੇ ਸੱਦੇ 'ਤੇ ਮੰਡਲ ਖੰਨਾ ਤੇ ਸਬ ਡਵੀਜ਼ਨ ਭੜੀ ਗੇਟ ਅੱਗੇ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ਇਹ ਰੈਲੀ ਅਪ੍ਰੈਂਟਿਸਸ਼ਿਪ ਲਾਈਨਮੈਨ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਦੌਰਾਨ ਉਨ੍ਹਾਂ 'ਤੇ ਨਜਾਇਜ਼ ਲਾਠੀਚਾਰਜ ਕਰਨ ਦੇ ਵਿਰੋਧ ਵਿਚ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਨ੍ਹਾਂ ਸਾਥੀਆਂ ਨੂੰ ਪਹਿਲ ਦੇ ਆਧਾਰ 'ਤੇ ਮਹਿਕਮੇ ਅੰਦਰ ਭਰਤੀ ਕੀਤਾ ਜਾਵੇ ਅਤੇ ਨਜਾਇਜ਼ ਲਾਠੀਚਾਰਜ ਕਰਨ ਵਾਲੇ ਪੁਲਿਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਇਸ ਸਮੇਂ ਸਾਥੀ ਲਖਵੀਰ ਸਿੰਘ, ਬਲਜਿੰਦਰ ਸਿੰਘ ਸਕੱਤਰ ਸੈਂਟਰਲ ਜੋਨ ਲੁਧਿਆਣਾ, ਹਰਜਿੰਦਰ ਸਿੰਘ ਪ੍ਰਧਾਨ ਸਿਟੀ 2 ਖੰਨਾ, ਅਨੂਪ ਸਿੰਘ ਪ੍ਰਧਾਨ ਚਾਵਾ, ਜਤਿੰਦਰ ਸਿੰਘ ਪ੍ਰਧਾਨ ਦਿਹਾਤੀ ਖੰਨਾ, ਕੁਲਵੰਤ ਸਿੰਘ ਸਕੱਤਰ ਮੰਡਲ ਖੰਨਾ, ਮਨਪ੍ਰੀਤ ਸਿੰਘ ਸਕੱਤਰ ਸਿਟੀ 2 ਖੰਨਾ, ਪ੍ਰਦੀਪ ਸਿੰਘ ਸਕੱਤਰ ਭੜੀ, ਦਲਵੀਰ ਸਿੰਘ, ਹਰਵਿੰਦਰ ਸਿੰਘ, ਸੂਰਜ ਸ਼ਰਮਾ, ਬਲਕਾਰ ਸਿੰਘ ਆਦਿ ਹਾਜ਼ਰ ਸਨ | ਮੱਖਣ ਸਿੰਘ ਸਾਬਕਾ ਸਰਕਲ ਪ੍ਰਧਾਨ ਨੇ ਮੁਲਾਜ਼ਮ ਸਾਥੀਆਂ ਨੂੰ 16 ਜੂਨ ਦੇ ਸਰਕਲ ਖੰਨਾ ਦੇ ਧਰਨੇ ਦੀ ਤਿਆਰੀ ਅਤੇ 24 ਜੂਨ ਨੂੰ ਬਿਜਲੀ ਮੰਤਰੀ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਕਰਨ ਲਈ ਲਾਮਬੰਦ ਕੀਤਾ |
ਪਿਛਲੀ ਖ਼ਬਰ ਦੇਸੀ ਪਿਸਟਲ .315, ਜਿੰਦਾ ਰੌਂਦ ਸਮੇਤ 3 ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ਦੀ ਦੁਰਦਸ਼ਾ ਲਈ ਰਾਜੂ ਖੰਨਾ ਨੇ 'ਆਪ' ਤੇ ਕਾਂਗਰਸ ਨੂੰ ਘੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।