03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਜੰਮੂ-ਕਸ਼ਮੀਰ ਦੇ ਪੰਚਤਰਨੀ ਵਿਖੇ ਲਗਾਏ ਜਾਣ ਵਾਲੇ 30ਵੇਂ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਸੰਬੰਧੀ ਹੋਈ ਮੀਟਿੰਗ

30ਵੇਂ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਨੂੰ ਲੈ ਕੇ ਸਰਹਿੰਦ ਵਿਚ ਹੋਈ ਮੀਟਿੰਗ 'ਚ ਸ਼ਾਮਿਲ ਅਹੁਦੇਦਾਰ ਤੇ ਵਲੰਟੀਅਰ | ਤਸਵੀਰ: ਕਰਨ <br/> 09-06-2026
ਫ਼ਤਹਿਗੜ੍ਹ ਸਾਹਿਬ, 8 ਜੂਨ (ਬਲਜਿੰਦਰ ਸਿੰਘ)-ਸ੍ਰੀ ਅਮਰਨਾਥ ਬਰਫ਼ਾਨੀ ਸੇਵਾ ਦਲ ਵਲੋਂ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਯਾਤਰਾ ਦੌਰਾਨ ਜੰਮੂ-ਕਸ਼ਮੀਰ ਦੇ ਪੰਚਤਰਨੀ ਵਿਖੇ ਲਗਾਏ ਜਾਣ ਵਾਲੇ 30ਵੇਂ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਨੂੰ ਲੈ ਕੇ ਸਰਹਿੰਦ ਵਿਚ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਸੰਤ ਸਮਾਜ, ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਸੇਵਾ ਦਲ ਦੀਆਂ ਲਗਪਗ 50 ਸ਼ਾਖਾਵਾਂ, ਪੰਜਾਬ ਤੇ ਹੋਰਨਾਂ ਸੂਬਿਆਂ ਤੋਂ ਪ੍ਰਤੀਨਿਧੀ ਸ਼ਾਮਿਲ ਹੋਏ | ਸੇਵਾ ਦਲ ਦੇ ਪ੍ਰਧਾਨ ਅਰੁਣ ਸੂਰੀ ਨੇ ਪਿਛਲੇ ਸਾਲ ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਦਿੱਤੀਆਂ ਗਈਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਆਉਣ ਵਾਲੀ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਵੱਖ-ਵੱਖ ਸ਼ਾਖਾਵਾਂ ਦੇ ਪ੍ਰਤੀਨਿਧੀਆਂ ਅਤੇ ਮੈਂਬਰਾਂ ਤੋਂ ਸੁਝਾਅ ਵੀ ਲਏ ਗਏ | ਮੀਟਿੰਗ ਦੌਰਾਨ ਸੇਵਾਦਲ ਦੇ ਸਕੱਤਰ ਗੁਲਸ਼ਨ ਰਾਏ ਬੌਬੀ ਨੇ ਯਾਤਰਾ ਤੋਂ ਇਲਾਵਾ ਸੰਗਠਨ ਦੁਆਰਾ ਕੀਤੇ ਜਾ ਰਹੇ ਹੋਰ ਸਮਾਜਿਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ, ਜਦੋਂਕਿ ਖ਼ਜ਼ਾਨਚੀ ਪ੍ਰਬੋਧਨ ਸ਼ਰਮਾ ਨੇ ਸੰਗਠਨ ਦੀ ਸਾਲਾਨਾ ਖ਼ਰਚ ਰਿਪੋਰਟ ਪੇਸ਼ ਕੀਤੀ | ਗੁਲਸ਼ਨ ਰਾਏ ਬੌਬੀ ਨੇ ਦੱਸਿਆ ਕਿ 23 ਜੂਨ ਨੂੰ ਲੰਗਰ ਲਈ ਸ਼ੈੱਡ, ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ | ਇਸ ਵਿਚ ਵੱਖ-ਵੱਖ ਸ਼ਾਖਾਵਾਂ ਦੇ ਲਗਭਗ 40 ਵਲੰਟੀਅਰ ਸ਼ਾਮਲ ਹੋਣਗੇ | ਉਹ ਬਾਲਟਾਲ ਬੇਸ ਕੈਂਪ ਤੇ ਪੰਚਤਰਨੀ ਵਿਖੇ ਤੰਬੂ ਲਗਾਉਣਗੇ ਅਤੇ ਹੋਰ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਵੇਗੀ ਤੇ ਯਾਤਰਾ ਦੇ ਪੂਰਾ ਹੋਣ ਤੱਕ ਸ਼ਰਧਾਲੂਆਂ ਲਈ ਰਿਹਾਇਸ਼ ਅਤੇ ਲੰਗਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਲੰਗਰ 'ਤੇ ਆਉਣ ਵਾਲਾ ਖਰਚਾ ਲਗਪਗ 50 ਭਾਈਵਾਲ ਸੰਸਥਾਵਾਂ ਤੇ ਹੋਰ ਦਾਨੀ ਲੋਕਾਂ ਦੁਆਰਾ ਚੁੱਕਿਆ ਜਾਂਦਾ ਹੈ | ਇਸ ਮੌਕੇ ਮੰਡੀ ਗੋਬਿੰਦਗੜ੍ਹ ਤੋਂ ਰਮਨ ਰੋਮੀ ਅਤੇ ਉਨ੍ਹਾਂ ਦੀ ਟੀਮ ਨੇ ਭਗਵਾਨ ਸ਼ਿਵ ਦਾ ਗੁਣਗਾਨ ਕੀਤਾ | ਇਸ ਮੌਕੇ 'ਤੇ ਖੰਨਾ ਤੋਂ ਸਵਾਮੀ ਸੱਚਿਦਾਨੰਦ, ਸਭਾ ਦੇ ਚੇਅਰਮੈਨ ਸੁਰਿੰਦਰ ਭਾਰਦਵਾਜ, ਅਜਮੇਰ ਸਿੰਘ, ਅਸ਼ੋਕ ਕੁਮਾਰ, ਨਰਿੰਦਰ ਕੁਮਾਰ, ਪ੍ਰਵੀਨ ਗੁਪਤਾ, ਵਿਨੈ ਗੁਪਤਾ, ਸ਼ੁਭਮ ਸੂਰੀ, ਇੰਦਰਜੀਤ, ਦੇਵਿੰਦਰ ਕੁਮਾਰ, ਹਰੀ ਚੰਦ, ਸੁਭਾਸ਼ ਸੂਦ, ਸ਼ਿਵ ਸ਼ਰਮਾ ਅਤੇ ਸੇਵਾ ਦਲ ਦੇ ਆਗੂ ਤੇ ਵਲੰਟੀਅਰ ਮੌਜੂਦ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 53ਵੀਂ ਬੱਸ ਸ੍ਰੀ ਅੰਮਿ੍ਤਸਰ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਲਾਠੀਚਾਰਜ ਕਰਨਾ ਨਿੰਦਣਯੋਗ-ਗੋਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।