30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਮੀਟਿੰਗ ਹੋਈ

ਅਜੀਤ ਡੈਸਕ 10-06-2026
ਫ਼ਤਹਿਗੜ੍ਹ ਸਾਹਿਬ, 9 ਜੂਨ (ਬਲਜਿੰਦਰ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰਜ਼ ਭਵਨ ਵਿਖੇ ਪ੍ਰਧਾਨ ਹਰਜੀਤ ਸਿੰਘ ਤਰਖਾਣ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਧਰਮ ਪਾਲ ਆਜ਼ਾਦ ਨੇ ਨਿਭਾਈ | ਮੀਟਿੰਗ ਵਿਚ ਵੱਖ ਵੱਖ ਬੁਲਾਰਿਆਂ ਨੇ ਪਟਿਆਲਾ ਬਿਜਲੀ ਬੋਰਡ ਅੱਗੇ ਸ਼ਾਂਤਮਈ ਢੰਗ ਨਾਲ ਧਰਨੇ ਦੇ ਰਹੇ ਲਾਈਨਮੈਨਾਂ 'ਤੇ ਅਣ ਮਨੁੱਖੀ ਤਸ਼ੱਦਦ ਕਰਨ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਪਰੰਤ ਸਾਰੇ ਪੈਨਸ਼ਨਰਾਂ ਨੇ ਸੇਵਾ ਕੇਂਦਰ ਮੁਲਾਜ਼ਮਾਂ ਦੇ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਨੂੰ ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਅਪੀਲ ਕੀਤੀ | ਇਸ ਉਪਰੰਤ ਕਾਫ਼ਲੇ ਦੇ ਰੂਪ ਵਿਚ ਸਾਰੇ ਪੈਨਸ਼ਨਰਾਂ ਨੇ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਅਤੇ ਮੰਗ ਪੱਤਰ ਨਾਇਬ ਤਹਿਸੀਲਦਾਰ ਨੇ ਪ੍ਰਾਪਤ ਕੀਤਾ | ਇਸ ਮੌਕੇ ਹਰਜੀਤ ਸਿੰਘ ਤਰਖਾਣ ਮਾਜਰਾ ਨੇ ਦੱਸਿਆ 17 ਮਈ ਨੂੰ ਕੀਤੇ ਐਲਾਨਨਾਮੇ ਅਨੁਸਾਰ ਸੰਘਰਸ਼ ਦੀ ਪਹਿਲੀ ਕੜੀ ਅਨੁਸਾਰ ਰੈਲੀ ਤੇ ਮਾਰਚ ਕਰਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ | ਜਿਸ ਵਿਚ ਪੰਜਾਬ ਪੁਲਿਸ ਪੈਨਸ਼ਨਰ ਦੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ, ਪੰਜਾਬ ਬਿਜਲੀ ਬੋਰਡ ਤੋਂ ਰਛਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਮੁਲਾਜ਼ਮਾਂ ਵਲੋਂ ਰਣਦੀਪ ਸਿੰਘ, ਜੀ.ਟੀ.ਯੂ ਵਲੋਂ ਰਾਜੇਸ਼ ਕੁਮਾਰ ਅਤੇ ਪੈਨਸ਼ਨਰਜ਼ ਯੂਨੀਅਨ ਵਲੋਂ ਹਰਚੰਦ ਸਿੰਘ ਪੰਜੋਲੀ ਸੂਬਾ ਸੀਨੀਅਰ ਮੀਤ ਪ੍ਰਧਾਨ, ਧਰਮ ਪਾਲ ਆਜ਼ਾਦ, ਪ੍ਰੀਤਮ ਸਿੰਘ ਨਾਗਰਾ, ਕੁਲਵੰਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੋਹੀ, ਕਰਨੈਲ ਸਿੰਘ ਬਸੀ ਪਠਾਣਾਂ, ਜਸਵਿੰਦਰ ਸਿੰਘ ਆਹਲੂਵਾਲੀਆ ਸੂਬਾ ਪੈੱ੍ਰਸ ਸਕੱਤਰ ਸ਼ਾਮਿਲ ਸਨ | ਮੀਟਿੰਗ ਵਿਚ ਮੱਘਰ ਸਿੰਘ ਅਮਲੋਹ, ਖੇਮ ਸਿੰਘ, ਸ਼ਿੰਗਾਰਾ ਸਿੰਘ ਭੜੀ, ਅਵਤਾਰ ਸਿੰਘ ਕਲੌਂਦੀ, ਹਰਪਾਲ ਸਿੰਘ, ਸੁੱਚਾ ਸਿੰਘ ਨਬੀਪੁਰ, ਸੁਖਚੈਨ ਸਿੰਘ ਜੱਲ੍ਹਾ, ਅਮਰਜੀਤ ਸਿੰਘ, ਗੁਰਮੁਖ ਸਿੰਘ, ਬਲਬੀਰ ਸਿੰਘ, ਲਾਭ ਸਿੰਘ, ਕੁਲਵੰਤ ਸਿੰਘ ਨੰਦਪੁਰ, ਕਰਨੈਲ ਸਿੰਘ ਵਜ਼ੀਰਾਬਾਦ, ਸ਼ਿਵਨਾਥ, ਦਰਬਾਰਾ ਸਿੰਘ, ਕਿ੍ਸ਼ਨ ਲਾਲ ਚਨਾਰਥਲ, ਜੋਗਾ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ ਇੰਸਾਂ, ਸਤਪਾਲ ਸਿੰਘ, ਸਾਧੂ ਸਿੰਘ, ਜਗੀਰ ਸਿੰਘ, ਰਾਮੇਸ਼ਵਰ ਦਾਸ, ਪਰਮਜੀਤ ਸਿੰਘ ਅਮਲੋਹ, ਚਰਨ ਸਿੰਘ ਸੇਖੋਂ, ਹਕੀਕਤ ਸਿੰਘ, ਹਰਬੰਸ ਸਿੰਘ, ਧਿਆਨ ਸਿੰਘ, ਸੋਹਣ ਸਿੰਘ, ਚਰਨ ਸਿੰਘ, ਗੁਰਚਰਨ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇ-ਨਾਗਰਾ, ਰਾਮਗੜ੍ਹ ਅਗਲੀ ਖ਼ਬਰ ਪੀ.ਆਈ.ਐਮ.ਟੀ. ਦੇ ਵਿਦਿਆਰਥੀ ਡਾਬਰ ਇੰਡੀਆ ਲਿਮਟਿਡ ਵਿਖੇ ਇੰਟਰਨਸ਼ਿਪ ਲਈ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।