08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

4 ਕਰੋੜ ਦੀ ਲਾਗਤ ਨਾਲ ਚੌਰਵਾਲਾ ਬਿਜਲੀ ਗਰਿੱਡ ਹੋਇਆ ਅਪਗ੍ਰੇਡ-ਵਿਧਾਇਕ ਰਾਏ

ਅਜੀਤ ਡੈਸਕ 11-06-2026
ਫ਼ਤਹਿਗੜ੍ਹ ਸਾਹਿਬ, ਜਖਵਾਲੀ, 10 ਜੂਨ (ਮਨਪ੍ਰੀਤ ਸਿੰਘ/ਨਿਰਭੈ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਆਉਂਦੇ ਪਿੰਡ ਚੌਰਵਾਲਾ ਦਾ ਬਿਜਲੀ ਗਰਿੱਡ 4 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਹੈ, ਜੋ ਆਉਣ ਵਾਲੇ 10 ਸਾਲਾਂ ਤੱਕ ਓਵਰਲੋਡ ਨਹੀਂ ਹੋਵੇਗਾ | ਇਹ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਜਿਵੇਂ-ਜਿਵੇਂ ਆਬਾਦੀ ਵਧਦੀ ਜਾ ਰਹੀ ਹੈ, ਉਵੇਂ ਹੀ ਬਿਜਲੀ ਦੀ ਖਪਤ ਵੀ ਵੱਧ ਰਹੀ ਹੈ | ਪਿਛਲੇ ਸਮੇਂ ਦੇ ਮੁਕਾਬਲੇ ਹੁਣ ਲੋਕ ਜ਼ਿਆਦਾ ਬਿਜਲੀ ਦੀ ਵਰਤੋਂ ਕਰ ਰਹੇ ਹਨ, ਇਸ ਦੇ ਨਾਲ ਹੀ ਬਿਜਲੀ ਦੀ ਖਪਤ ਵੀ ਵੱਧਦੀ ਜਾ ਰਹੀ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਦੇ ਸਦਕਾ ਆਮ ਲੋਕਾਂ ਨੂੰ ਪੂਰੀ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ | ਅਜਿਹੇ ਵਿਚ ਹੀ ਚੌਰਵਾਲਾ ਬਿਜਲੀ ਗਰਿੱਡ ਨੂੰ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਦੇ ਨਾਲ ਅਪਗ੍ਰੇਡ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਆਉਣ ਵਾਲੇ 10 ਸਾਲਾਂ ਤੱਕ ਉਕਤ ਗਰਿੱਡ ਓਵਰਲੋਡ ਨਹੀਂ ਹੋਵੇਗਾ | ਆਮ ਲੋਕਾਂ ਨੂੰ ਸੁਖਾਵੇਂ ਮਾਹੌਲ ਵਿਚ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ | ਇਸ ਦੇ ਨਾਲ ਹੀ ਬਰਕਤਪੁਰ ਫੀਡਰ ਅਤੇ ਸਰਾਣਾ ਫੀਡਰ ਬਣਾਏ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇ | ਉਕਤ ਕਾਰਜ ਨੂੰ ਪੂਰਾ ਕਰਨ ਦੇ ਲਈ 50 ਲੱਖ ਰੁਪਏ ਦਾ ਖ਼ਰਚ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਜਿੱਥੇ ਪੂਰੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਉੱਥੇ ਹੀ ਵੱਧ ਰਹੀ ਗਰਮੀ ਦੇ ਕਾਰਨ ਘਰਾਂ ਦੀ ਖਪਤ ਵੀ ਵੱਧ ਗਈ ਹੈ | ਪੰਜਾਬ ਸਰਕਾਰ ਤਪਦੀ ਗਰਮੀ ਵਿਚ ਵੀ ਆਮ ਲੋਕਾਂ ਨੂੰ ਪੂਰੀ ਜਿਹੜੀ ਸਪਲਾਈ ਦੇਣ ਦੇ ਲਈ ਵਚਨਬੱਧ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਸੀ. ਸੁਖਜੀਤ ਸਿੰਘ, ਐਕਸ਼ਨ ਅਮਨਦੀਪ ਸਿੰਘ ਢੀਂਡਸਾ, ਰਾਜਦੀਪ ਰਾਜੂ, ਅਰਸ਼ਦੀਪ ਸ਼ਰਮਾ, ਕਰਮਜੀਤ ਸਿੰਘ ਜੋਗੀ, ਐਸ.ਡੀ.ਓ ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਹਵਾਰਾ ਵਿਖੇ ਕਰਵਾਇਆ ਸਿੰਗਲ ਵਿਕਟ ਟੂਰਨਾਮੈਂਟ ਅਗਲੀ ਖ਼ਬਰ ਮਨਮੋਹਨ ਸਿੰਘ ਮਕਾਰੋਂਪੁਰ ਦਾ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਮੈਂਬਰ ਨਿਯੁਕਤ ਹੋਣ 'ਤੇ ਵਿਸ਼ੇਸ਼ ਸਨਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।