ਫ਼ਤਹਿਗੜ੍ਹ ਸਾਹਿਬ, 10 ਜੂਨ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨਵੇਂ ਚੁਣੇ ਗਏ ਚੇਅਰਮੈਨ ਸੁਖਦੇਵ ਸਿੰਘ ਰਾਜ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਸ਼ੁਕਰਾਨੇ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿੱਥੇ ਰਾਗੀ ਸਿੰਘਾਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਉਪਰੰਤ ਟਰੱਸਟੀਆਂ ਦੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਨਵੇਂ ਚੁਣੇ ਗਏ ਚੇਅਰਮੈਨ ਸੁਖਦੇਵ ਸਿੰਘ ਰਾਜ ਨੂੰ ਕਾਰਜਕਾਰਨੀ ਤੇ ਗਵਰਨਿੰਗ ਬਾਡੀ ਬਣਾਉਣ ਦੇ ਅਧਿਕਾਰ ਦਿੱਤੇ ਗਏ | ਇਸ ਮੀਟਿੰਗ ਵਿਚ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਕਿਹਾ ਕਿ ਉਹ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਦੀ ਲਾ-ਮਿਸਾਲ ਸ਼ਹਾਦਤ ਅੱਗੇ ਸਿਰ ਝੁਕਾਉਂਦੇ ਹੋਏ ਸਾਰੇ ਟਰੱਸਟੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਹਰ ਇਨਸਾਨ ਜੋ ਬਾਬਾ ਜੀ ਤੇ ਸਮਾਜ ਨੂੰ ਪ੍ਰਣਾਇਆ ਹੋਇਆ ਹੈ, ਦਾ ਸਤਿਕਾਰ ਕਰਨਗੇ ਅਤੇ ਸਿੱਖ ਧਰਮ ਤੇ ਬਾਬਾ ਜੀ ਦੀ ਮਹਾਨ ਸ਼ਹਾਦਤ ਦੇ ਪ੍ਰਚਾਰ, ਪ੍ਰਸਾਰ ਅਤੇ ਸਮਾਜ ਦੇ ਹਿੱਤ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਇਸ ਮੌਕੇ ਵੱਖ-ਵੱਖ ਮਹਿਰਾ, ਕਸ਼ਿਅਪ ਰਾਜਪੂਤ ਸਭਾ, ਭਾਈ ਹਿੰਮਤ ਸਿੰਘ ਚੈਰੀਟੇਬਲ ਟਰੱਸਟ ਰੋਪੜ, ਕਸ਼ਿਅਪ ਰਾਜਪੂਤ ਮਹਾਂਸਭਾ, ਭਾਈ ਹਿੰਮਤ ਸਿੰਘ ਨਰੈਣਗੜ੍ਹ ਸਭਾ ਸਮੇਤ ਕਈ ਸੰਸਥਾਵਾਂ ਨੇ ਨਵੇਂ ਚੇਅਰਮੈਨ ਦੇ ਅਹੁਦਾ ਸੰਭਾਲਣ 'ਤੇ ਉਨ੍ਹਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਸੁਖਬੀਰ ਸਿੰਘ ਸਾਲੀਮਾਰ, ਮਨਮੋਹਨ ਸਿੰਘ ਭਾਗੋਵਾਲੀਆ, ਠੇਕੇਦਾਰ ਰਣਜੀਤ ਸਿੰਘ, ਗੁਰਚਰਨ ਸਿੰਘ ਮਹਿਰਾ ਧਨੌਲਾ, ਰਾਜਕੁਮਾਰ ਪਾਤੜਾਂ, ਕੁਲਦੀਪ ਸਿੰਘ ਜੰਮੂ, ਮਾਨ ਸਿੰਘ, ਨਰਿੰਦਰ ਕਸ਼ਿਅਪ, ਅਨੂਪ ਭਾਰਦਵਾਜ, ਮਨਜੀਤ ਸਿੰਘ ਕੋਟ ਖਾਲਸਾ, ਪ੍ਰੇਮ ਸਿੰਘ ਸਾਂਤ, ਬੀਬੀ ਬਲਜਿੰਦਰ ਕੌਰ, ਜਸਵਿੰਦਰ ਕੌਰ, ਜਸ਼ਨਪ੍ਰੀਤ ਕੌਰ, ਮਨਦੀਪ ਕੌਰ, ਕਮਲਜੀਤ ਕੌਰ, ਨਰਿੰਦਰ ਕੌਰ, ਪਰਮਜੀਤ ਸਿੰਘ ਖੰਨਾ, ਮਹਿੰਦਰ ਸਿੰਘ ਖੰਨਾ, ਤਲਵਿੰਦਰ ਸਿੰਘ ਲੁਧਿਆਣਾ, ਨਵਜੋਤ ਸਿੰਘ ਮੈਨੇਜਰ, ਪਰਮਜੀਤ ਸਿੰਘ ਜਲੰਧਰ, ਮਹਿੰਦਰ ਸਿੰਘ ਮੋਰਿੰਡਾ, ਸਰਵਣ ਸਿੰਘ ਬਿਹਾਲ, ਅਮੀਚੰਦ ਮਾਛੀਵਾੜਾ, ਕੈਪਟਨ ਹਰਜੀਤ ਸਿੰਘ ਮਜਾਰੀ, ਬਾਬਾ ਗੁਰਜੰਟ ਸਿੰਘ ਤਪਾ ਦਰਾਜ ਵਾਲੇ, ਬਾਬਾ ਅਮਰਜੀਤ ਸਿੰਘ ਸਹਿਣੇ ਵਾਲੇ, ਫਕੀਰ ਸਿੰਘ, ਮੰਗਤ ਸਿੰਘ ਮਹਿਰਾ, ਕੁਲਵੰਤ ਸਿੰਘ ਚੰਡੀਗੜ੍ਹ, ਮੇਜਰ ਸਿੰਘ, ਸਾਧਾ ਸਿੰਘ, ਗੁਰਚਰਨ ਸਿੰਘ, ਸ਼ਿੰਗਾਰਾ ਸਿੰਘ, ਨਾਥ ਰਾਮ ਤਪਾ, ਰਾਜਿੰਦਰ ਸਿੰਘ ਰਾਜੂ ਤਪਾ, ਗੁਰਜੀਤ ਸਿੰਘ ਤਪਾ, ਜਗਦੀਪ ਸਿੰਘ ਪੈਟਾ ਪ੍ਰਧਾਨ ਸੰਗਰੂਰ, ਲਖਵੀਰ ਸਿੰਘ ਸ਼ੇਰਪੁਰ, ਸੁਰਮੁੱਖ ਸਿੰਘ ਹਸਨਪੁਰ, ਨਿਰਵੈਰ ਸਿੰਘ ਅੰਮਿ੍ਤਸਰ, ਮਮਤਾ ਕਸ਼ਿਅਪ ਕਰਨਾਲ, ਜਸਵਿੰਦਰ ਸਿੰਘ, ਸਿਕੰਦਰ ਸਿੰਘ, ਬਹਾਦਰ ਸਿੰਘ ਮਹਾਦੀਆਂ, ਬੱਗਾ ਸਿੰਘ ਹਰਬੰਸਪੁਰ, ਅਸ਼ੋਕ ਕੁਮਾਰ ਖੰਨਾ, ਦਰਸ਼ਨ ਸਿੰਘ ਖੰਨਾ, ਸੰਤੋਖ ਸਿੰਘ ਜਲੰਧਰ, ਕੁਲਦੀਪ ਸਿੰਘ ਜੇ.ਈ., ਜਸਪਾਲ ਸਿੰਘ ਕਲੌਂਦੀ, ਗੁਰਚਰਨ ਸਿੰਘ ਮਾਲਵਾ, ਹਰਵਿੰਦਰ ਸਿੰਘ ਲੁਧਿਆਣਾ, ਜੋਗਿੰਦਰਪਾਲ, ਬਲਵੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਟਰੱਸਟੀ ਤੇ ਸੰਗਤਾਂ ਹਾਜ਼ਰ ਸਨ |