01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ 'ਚ ਜੁਟੀ ਕਾਂਗਰਸ

ਅਜੀਤ ਡੈਸਕ 12-06-2026
ਮੰਡੀ ਗੋਬਿੰਦਗੜ੍ਹ, 11 ਜੂਨ (ਰਾਜੇਸ਼ ਸ਼ਰਮਾ)-ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਅਹੁਦਿਆਂ 'ਤੇ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ | ਬਲਾਕ ਪ੍ਰਧਾਨ ਸੰਜੀਵ ਦੱਤਾ ਨੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ | ਇਸ ਮੌਕੇ ਜਗਮੀਤ ਸਿੰਘ ਸਹੋਤਾ (ਬਾਵਾ) ਨੂੰ ਬਲਾਕ ਕਾਂਗਰਸ ਕਮੇਟੀ ਦੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨੂੰ ਚੋਣ ਰਣਨੀਤੀ ਤਿਆਰ ਕਰਨ ਅਤੇ ਸੰਗਠਨਾਤਮਿਕ ਗਤੀਵਿਧੀਆਂ ਵਿਚ ਤਾਲਮੇਲ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਪਾਰਟੀ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਨੂੰ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਪੰਕਜ ਕੁਮਾਰ ਗੋਇਲ ਨੂੰ ਪ੍ਰੈੱਸ ਬ੍ਰੀਫਿੰਗ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਚੇਤਨ ਸ਼ਰਮਾ, ਚਰਨਜੀਤ ਸਿੰਘ ਬਾਜਵਾ, ਡਿੰਪਲ ਸ਼ਰਮਾ, ਅਮਿੱਤ ਜੈ ਚੰਦ ਅਤੇ ਰਣਜੀਤ ਸਿੰਘ ਅੰਬੇ ਮਾਜਰਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ | ਇਸ ਦੇ ਨਾਲ ਹੀ ਮੋਹਿਤ ਕੁਮਾਰ ਵਰਮਾ, ਰਘੁਬੀਰ ਸਿੰਘ, ਅਰਵਿੰਦ ਸਿੰਗਲਾ (ਬੌਬੀ), ਰੋਹਿਤ ਸ਼ਰਮਾ (ਸ਼ੈਂਕੀ) ਅਤੇ ਵਿਪਨ ਕੁਮਾਰ ਲਾਲਕਾ ਨੂੰ ਸਲਾਹਕਾਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ | ਪ੍ਰਧਾਨ ਸੰਜੀਵ ਦੱਤਾ ਨੇ ਕਿਹਾ ਕਿ ਪਾਰਟੀ ਨੂੰ ਪਿੰਡ, ਵਾਰਡ ਅਤੇ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ |
ਪਿਛਲੀ ਖ਼ਬਰ ਪ੍ਰੋ. ਬਾਜਵਾ ਨੇ ਜ਼ਿਲ੍ਹਾ ਹਸਪਤਾਲ ਨੂੰ ਵੀਲ੍ਹ ਚੇਅਰਜ਼ ਭੇਟ ਕੀਤੀਆਂ ਅਗਲੀ ਖ਼ਬਰ ਚੀਕਾ ਰੋਡ 'ਤੇ ਫ਼ਰਮ 'ਚ ਚੋਰੀ, ਲੱਖਾਂ ਦਾ ਸਾਮਾਨ ਲੈ ਉੱਡੇ ਚੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।