22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਸੀ ਪਠਾਣਾਂ ਵਿਚ 63ਵੇਂ ਹਰਿਨਾਮ ਸੰਕੀਰਤਨ ਸੰਮੇਲਨ ਸੰਬੰਧੀ ਕੱਢੀ ਸ਼ੋਭਾ ਯਾਤਰਾ

ਅਜੀਤ ਡੈਸਕ 13-06-2026
ਬਸੀ ਪਠਾਣਾਂ, 12 ਜੂਨ (ਪੱਤਰ ਪ੍ਰੇਰਕ)-ਸ੍ਰੀ ਕਿ੍ਸ਼ਨ ਸੰਕੀਰਤਨ ਮੰਡਲ ਬਸੀ ਪਠਾਣਾਂ ਵਲੋਂ ਕਰਵਾਏ ਜਾ ਰਹੇ ਚਾਰ ਰੋਜਾ 63ਵੇਂ ਹਰਿਨਾਮ ਸੰਕੀਰਤਨ ਸੰਮੇਲਨ ਸਬੰਧੀ ਸਥਾਨਕ ਅਗਰਵਾਲ ਧਰਮਸ਼ਾਲਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਤੋਂ ਪਹਿਲਾਂ ਪੰਡਿਤ ਵਿਨੈ ਸ਼ਾਸਤਰੀ ਵਲੋਂ ਮੰਤਰਾਂ ਦਾ ਉਚਾਰਣ ਕਰਕੇ ਹਵਨ ਮਹਾ ਯੱਗ ਕਰਵਾਇਆ ਗਿਆ, ਜਿਸ ਵਿਚ ਸ਼ਰਧਾਲੂਆਂ ਨੇ ਪੂਰਨ ਅਹੂਤੀ ਪਾਈ | ਉਪਰੰਤ ਮੰਡਲ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ | ਸ਼ੋਭਾ ਯਾਤਰਾ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਮਾਜ ਸੇਵਕ ਤੇ ਉਦਯੋਗਪਤੀ ਬਲਦੇਵ ਕਿ੍ਸ਼ਨ ਹਸੀਜਾ ਨੇ ਪ੍ਰਬੰਧੰਕਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ | ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸੰਤ ਬਾਬਾ ਬਲਵਿੰਦਰ ਦਾਸ ਮੁੱਖੀ ਡੇਰਾ ਮੁੱਲਾਂਪੁਰ, ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ, ਸ਼ਹਿਰੀ ਪ੍ਰਧਾਨ ਕਿ੍ਸ਼ਨ ਵਧਵਾ, ਓਮ ਪ੍ਰਕਾਸ਼ ਤਾਂਗੜੀ, ਰਮੇਸ਼ ਕੁਮਾਰ ਸੀ.ਆਰ. ਅਤੇ ਕਿਸ਼ੋਰੀ ਲਾਲ ਚੁੱਘ ਵਲੋਂ ਹਾਜ਼ਰੀ ਲਗਵਾਈ ਗਈ | ਇਸ ਸ਼ੋਭਾ ਯਾਤਰਾ ਦਾ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਬਲਦੇਵ ਕ੍ਰਿਸ਼ਨ ਹਸੀਜਾ, ਸੰਤ ਬਾਬਾ ਬਲਵਿੰਦਰ ਦਾਸ ਅਤੇ ਹੋਰ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮੰਡਲ ਨੂੰ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਮੰਡਲ ਦੇ ਪ੍ਰਧਾਨ ਰਾਜ ਕਮਲ ਸ਼ਰਮਾ, ਰਾਜਨ ਵਰਮਾ, ਵਿੱਕੀ ਸਿੰਗਲਾ, ਮੌਜੀ ਮੱਕੜ, ਰਾਜੀਵ ਬਾਲਮੀਕੀ, ਜਸਵੀਰ ਸਿੰਘ ਢਿੱਲੋਂ, ਕੌਂਸਲਰ ਸੁਨੀਲ ਕੁਮਾਰ, ਕਿ੍ਸ਼ਨ ਕੁਮਾਰ ਵਾਲੀਆ, ਮਨੋਜ ਭੰਡਾਰੀ, ਸੰਦੀਪ ਸਿੰਗਲਾ, ਸ਼ਾਮ ਸੁੰਦਰ ਜਰਗਰ, ਵਿਨੋਦ ਕੁਮਾਰ, ਰਾਜਕੁਮਾਰ ਪਾਹੂਜਾ, ਰਾਘਵ ਮਲਹੋਤਰਾ, ਵਿਕਰਮ ਕੁਮਾਰ, ਚੇਤਨ, ਦੀਪਕ ਵਰਮਾ, ਯੋਗੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋਏ |
ਪਿਛਲੀ ਖ਼ਬਰ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿਚ ਜ਼ਿਲੇ੍ਹ ਦੇ ਚਾਰ ਵਿਦਿਆਰਥੀ ਆਏ ਮੈਰਿਟ 'ਚ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਆਮ ਖ਼ਾਸ ਬਾਗ਼ ਵਿਖੇ ਵੱਡਾ ਖਾਣਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।