22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

17ਵੇਂ ਮੂਰਤੀ ਸਥਾਪਨਾ ਦਿਵਸ ਦੇ ਮੌਕੇ 'ਤੇ ਮੂਰਤੀਆਂ ਦੀ ਪੂਜਾ ਅਰਚਨਾ ਨਾਲ ਹਵਨ ਯੱਗ ਕਰਵਾਇਆ

ਅਜੀਤ ਡੈਸਕ 13-06-2026
ਮੰਡੀ ਗੋਬਿੰਦਗੜ੍ਹ, 12 ਜੂਨ (ਇਕਬਾਲਦੀਪ ਸੰਧੂ)-17ਵੇਂ ਮੂਰਤੀ ਸਥਾਪਨਾ ਦਿਵਸ ਦੇ ਮੌਕੇ 'ਤੇ ਪ੍ਰਧਾਨ ਦਰਸ਼ਨ ਲਾਲ ਭਾਟੀਆ ਦੀ ਅਗਵਾਈ ਹੇਠ, ਸ੍ਰੀ ਬਾਵਾ ਲਾਲ ਦਿਆਲ ਟਰੱਸਟ ਨੇ ਲਾਲ ਦਵਾਰਾ ਸਤਿਸੰਗ ਭਵਨ ਅਤੇ ਧਰਮਸ਼ਾਲਾ ਗੁਰੂ ਨਾਨਕ ਕਾਲੋਨੀ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ | ਸ੍ਰੀ ਬਾਵਾ ਲਾਲ ਦਿਆਲ ਮੰਦਰ ਵਿਚ 17ਵੇਂ ਮੂਰਤੀ ਸਥਾਪਨਾ ਦਿਵਸ ਦੇ ਮੌਕੇ 'ਤੇ ਮੰਦਰ ਦੇ ਪੁਜਾਰੀ ਪੰਡਿਤ ਕਾਂਤ ਭਾਰਦਵਾਜ ਨੇ ਵੈਦਿਕ ਮੰਤਰਾਂ ਦੇ ਨਾਲ ਮੁੱਖ ਯਜਮਾਨ ਸਾਵਿਤਰੀ ਮਿੱਤਲ ਅਤੇ ਉਦਯੋਗਪਤੀ ਰਮੇਸ਼ ਮਿੱਤਲ ਅਤੇ ਸਿੰਗਾਪੁਰ ਤੋਂ ਪਵਨ ਸ਼ਰਮਾ ਸਮੇਤ ਸ੍ਰੀ ਗਣੇਸ਼ ਪੂਜਾ, ਨਵਗ੍ਰਹਿ ਪੂਜਾ, ਮੂਰਤੀਆਂ ਦਾ ਜਲਭਿਸ਼ੇਕ ਅਤੇ ਹਵਨ ਯੱਗ ਕੀਤਾ ਗਿਆ | ਜਿਸ ਵਿਚ ਸ੍ਰੀ 1008 ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ, ਸ੍ਰੀ ਰਾਮ ਦਰਬਾਰ, ਸ੍ਰੀ ਰਾਧੇ ਕਿ੍ਸ਼ਨ, ਸ੍ਰੀ ਦੁਰਗਾ ਮਾਤਾ, ਸ੍ਰੀ ਹਨੂੰਮਾਨ, ਸ੍ਰੀ ਸ਼ਨੀਦੇਵ, ਵਿਸ਼ਨੂੰ ਭਗਵਾਨ, ਗੋਗਾ ਜਾਹਿਰ ਪੀਰ, ਸ਼ੀਤਲਾ ਮਾਤਾ, ਸ੍ਰੀ ਗਣੇਸ਼, ਸ਼ਿਵਲਿੰਗ ਸ਼ਿਵ ਪਰਿਵਾਰ ਅਤੇ ਦਰਬਾਨ ਜੈ ਵਿਜੇ ਦੀ ਵਿਧੀਵਤ ਪੂਜਾ ਅਰਚਨਾ ਕੀਤੀ ਗਈ | ਇਸ ਮੌਕੇ 'ਤੇ ਸਾਰੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਮੰਦਿਰ ਦੇ ਪ੍ਰਧਾਨ ਦਰਸ਼ਨ ਲਾਲ ਭਾਟੀਆ, ਸੀਨੀਅਰ ਉਪ ਪ੍ਰਧਾਨ ਰਮੇਸ਼ ਮਿੱਤਲ, ਸੁਰਿੰਦਰ ਕਵਾਤਰਾ, ਸੁਭਾਸ਼ ਭਾਰਤੀ, ਜਨਰਲ ਸਕੱਤਰ ਨਰਿੰਦਰ ਭਾਟੀਆ, ਖ਼ਜ਼ਾਨਚੀ ਵਿਜੇ ਭਾਰਤੀ, ਪ੍ਰਦੀਪ ਭਾਰਤੀ, ਅਮਿਤ ਅਰੋੜਾ, ਸੁਰਿੰਦਰ ਭਾਟੀਆ ਲੱਕੀ, ਵਿਜੇ ਕਵਾਤਰਾ, ਮਹਿੰਦਰ ਕਵਾਤਰਾ, ਵਿਕਾਸ ਅਰੋੜਾ, ਅਮਿਤ ਕਵਾਤਰਾ, ਰਾਜੀਵ ਸਿੰਗਲਾ, ਸੰਜੇ ਗਰਗ, ਸੰਦੀਪ ਦੱਤ, ਸੁਨੀਲ ਭਾਰਤੀ, ਊਸ਼ਾ ਕਵਾਤਰਾ, ਵੀਨਾ ਅਰੋੜਾ, ਪੂਨਮ ਭਾਰਤੀ, ਕਾਂਤਾ ਰਾਣੀ, ਪ੍ਰੀਤੀ, ਅੰਜਲੀ, ਪ੍ਰੀਤੀ, ਸੀਮਾ ਮਦਾਨ, ਪੂਨਮ ਮਾਤਾ, ਵੰਦਨਾ ਭਾਰਤੀ ਅਤੇ ਰੇਖਾ ਭਾਰਦਵਾਜ ਤੋਂ ਇਲਾਵਾ ਹੋਰ ਪ੍ਰਭੂ ਪ੍ਰੇਮੀ ਮੌਜੂਦ ਸਨ |
ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ ਵਲੋਂ ਨੌਜਵਾਨਾਂ ਲਈ ਮੁਫ਼ਤ ਹੁਨਰ ਵਿਕਾਸ ਵਰਕਸ਼ਾਪ ਅਗਲੀ ਖ਼ਬਰ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿਚ ਜ਼ਿਲੇ੍ਹ ਦੇ ਚਾਰ ਵਿਦਿਆਰਥੀ ਆਏ ਮੈਰਿਟ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।