08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮਾਲ ਰਿਕਾਰਡ ਅਨੁਸਾਰ ਖੇਤਾਂ ਨੂੰ ਲੱਗੀ ਖਾਲ ਕਢਾਉਣ ਦੀ ਕੀਤੀ ਮੰਗ ਖਾਲ 'ਤੇ ਨਾਜਾਇਜ਼ ਕਬਜ਼ਾ ਕਰਨ ਦਾ ਪ੍ਰਗਟਾਇਆ ਖ਼ਦਸ਼ਾ

ਖਾਲ ਵਾਲੀ ਜ਼ਮੀਨ ਦੇ ਆਲ਼ੇ ਦੁਆਲੇ ਲੱਗੀ ਜਾਲੀ ਦਾ ਦਿ੍ਸ਼ | ਤਸਵੀਰ : ਭੁਪਿੰਦਰ ਸਿੰਘ <br/> 16-06-2026
ਸਿੰਜਾਈ ਵਿਭਾਗ ਦਫ਼ਤਰ ਬਨੂੜ ਦੇ ਜ਼ਿਲ੍ਹੇਦਾਰ ਗੁਰਸ਼ਰਨਜੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਦੋ ਗੱਠੇ ਦਾ ਖਾਲ ਪਟਰੋਲ ਪੰਪ ਦੇ ਜ਼ਮੀਨ ਵਿਚੋਂ ਲੰਘਦਾ ਹੈ | ਜਿਸ ਨੂੰ ਪੱਕਾ ਕਰਕੇ ਉਸ ਉੱਤੇ ਲੋਹਾ ਦਾ ਚੈਨਲ ਪਾਉਣ ਦੀ ਮਨਜ਼ੂਰੀ ਮਿਲੀ ਹੈ | ਉਨ੍ਹਾਂ ਕਿਹਾ ਕਿ ਖਾਲ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਖਾਲ ਉੱਤੇ ਕੋਈ ਨਜਾਇਜ਼ ਕਬਜ਼ਾ ਨਹੀਂ ਕੀਤਾ ਗਿਆ | ਸਿੰਜਾਈ ਵਿਭਾਗ ਦੇ ਨਿਯਮਾਂ ਅਨੁਸਾਰ ਖਾਲ ਪੱਕਾ ਕੀਤਾ ਜਾ ਰਿਹਾ ਹੈ | ਪੰਪ ਮਾਲਕ ਸੁਖਦੇਵ ਸਿੰਘ ਚੰਗੇਰਾਂ ਨੇ ਕਿਹਾ ਕਿ ਸਿੰਜਾਈ ਵਿਭਾਗ ਤੋਂ ਮਨਜ਼ੂਰੀ ਲੈ ਕੇ ਨਕਸ਼ੇ ਮੁਤਾਬਿਕ ਖਾਲ ਪੱਕਾ ਕੀਤਾ ਜਾ ਰਿਹਾ ਹੈ | ਸਿੰਜਾਈ ਵਿਭਾਗ ਅਨੁਸਾਰ ਦੋ ਫੁੱਟ ਦੀ ਥਾਂ ਤੇ ਤਿੰਨ ਫੁੱਟ ਚੌੜਾਈ ਕੀਤੀ ਜਾ ਰਹੀ ਹੈ ਅਤੇ ਖਾਲ ਦੇ ਦੋਵੇਂ ਪਾਸੇ ਸਵਾ ਤਿੰਨ-ਤਿੰਨ ਫੁੱਟ ਜਗ੍ਹਾ ਛੱਡੀ ਜਾ ਰਹੀ ਹੈ ਤੇ ਉਨ੍ਹਾਂ ਵਲੋਂ ਨਿਯਮਾਂ ਅਨੁਸਾਰ ਉਸਾਰੀ ਕੀਤੀ ਜਾ ਰਹੀ ਹੈ |


ਬਨੂੜ, 15 ਜੂਨ (ਭੁਪਿੰਦਰ ਸਿੰਘ)-ਬਨੂੜ ਦੇ ਵਸਨੀਕ ਕਿਸਾਨ ਅਵਤਾਰ ਸਿੰਘ ਅਤੇ ਬਲਜਿੰਦਰਪਾਲ ਸਿੰਘ ਨੇ ਸਿੰਜਾਈ ਵਿਭਾਗ ਦੇ ਜ਼ਿਲ੍ਹੇਦਾਰ ਦਫ਼ਤਰ ਬਨੂੜ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਲ ਵਿਭਾਗ ਦੇ ਰਿਕਾਰਡ ਵਿਚ ਦਰਜ ਨਹਿਰੀ ਪਾਣੀ ਲਈ ਖੇਤਾਂ ਨੂੰ ਲੱਗੀ ਖਾਲ ਕਢਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਲਿਖਤੀ ਸ਼ਿਕਾਇਤ ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਨੂੰ ਰਾਜਪੂਤਾਂ ਵਾਲੇ ਮਾਈਨਰ ਤੋਂ ਬੁਰਜੀ ਨੰ: 8500 ਐਲ ਪਾਸੇ ਤੋਂ ਦੋ ਗੱਠੇ ਦੀ ਖਾਲ ਲੱਗਦੀ ਹੈ | ਜੋ ਮਾਲ ਵਿਭਾਗ ਅਤੇ ਨਹਿਰੀ ਵਿਭਾਗ ਦੇ ਨਕਸ਼ੇ ਵਿਚ ਦਰਜ ਹੈ | ਉਨ੍ਹਾਂ ਕਿਹਾ ਕਿ ਜਿਹੜੀ ਜ਼ਮੀਨ ਵਿਚੋਂ ਖਾਲ ਨਿਕਲਦੀ ਹੈ | ਉਸ 'ਤੇ ਜ਼ਮੀਨ ਮਾਲਕ ਵਲੋਂ ਪਟਰੋਲ ਪੰਪ ਲਾਇਆ ਜਾ ਰਿਹਾ ਹੈ | ਜਿਸ ਕਾਰਨ ਖਾਲ ਵਾਲੀ ਥਾਂ ਤੇ ਪੰਪ ਦੇ ਕਬਜ਼ੇ ਹੇਠ ਆ ਗਈ ਹੈ ਤੇ ਆਲੇ-ਦੁਆਲੇ ਜਾਅਲੀ ਲਾ ਕੇ ਖਾਲ ਵਾਲੀ ਥਾਂ ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ | ਉਹ ਨਹਿਰੀ ਪਾਣੀ ਤੋਂ ਵਿਹੂਣੇ ਹੋ ਗਏ ਹਨ | ਉਨ੍ਹਾਂ ਕਿਹਾ ਕਿ ਅਸੀਂ ਮੁੱਖ ਸਕੱਤਰ, ਕਾਰਜਕਾਰੀ ਇੰਜੀਨੀਅਰ ਦੇਵੀਗੜ੍ਹ ਡਵੀਜ਼ਨ, ਨਿਗਰਾਨ ਇੰਜੀਨੀਅਰ ਸਰਕਲ ਪਟਿਆਲਾ ਨੂੰ ਵੀ ਲਿਖਤੀ ਦਰਖਾਸਤਾਂ ਰਾਹੀਂ ਜਾਣੂ ਕਰਾ ਚੁੱਕੇ ਹਾਂ ਪਰ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ | ਉਨ੍ਹਾਂ ਮੁੱਖ ਸਕੱਤਰ ਸਿੰਜਾਈ ਵਿਭਾਗ ਪੰਜਾਬ ਤੋਂ ਨਹਿਰੀ ਪਾਣੀ ਲਈ ਬੰਦ ਕੀਤੀ ਗਈ ਖਾਲ ਕਢਾਉਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਮਾਲ ਰਿਕਾਰਡ ਅਨੁਸਾਰ ਖੇਤਾਂ ਨੂੰ ਲੱਗੀ ਖਾਲ ਕਢਾਉਣ ਦੀ ਕੀਤੀ ਮੰਗ ਖਾਲ 'ਤੇ ਨਾਜਾਇਜ਼ ਕਬਜ਼ਾ ਕਰਨ ਦਾ ਪ੍ਰਗਟਾਇਆ ਖ਼ਦਸ... ਅਗਲੀ ਖ਼ਬਰ ਕੈਂਟਰ 'ਚੋਂ 70 ਕਿੱਲੋ ਭੁੱਕੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।