ਫ਼ਤਹਿਗੜ੍ਹ ਸਾਹਿਬ, 16 ਜੂਨ (ਮਨਪ੍ਰੀਤ ਸਿੰਘ)-ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਬਉੱਚ ਸੰਸਥਾ ਹੈ ਤੇ ਇਸ ਤੋਂ ਦਿੱਤੇ ਜਾਣ ਵਾਲੇ ਸੰਦੇਸ਼ ਸਿੱਖਾਂ ਲਈ ਸਰਬਉੱਚ ਹਨ, ਪਰ ਕੁਝ ਸਿਆਸੀ ਤਾਕਤਾਂ ਜਾਣ ਬੁੱਝ ਕੇ ਤੱਥਹੀਣ ਮੁੱਦਿਆਂ ਨਾਲ ਆਪਣੇ ਸਿਆਸੀ ਆਗੂਆਂ ਨੂੰ ਖ਼ੁਸ਼ ਕਰਨਾ ਚਾਹੁੰਦੀਆਂ ਹਨ, ਜੋ ਕਿ ਅਤਿ ਮੰਦਭਾਗਾ ਹੈ। ਚੇਅਰਮੈਨ ਰਾਜਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਕੁਝ ਵੀਡਿ� ਜੋ ਕਿ ਏ.ਆਈ ਦਾ ਆਵਿਸ਼ਕਾਰ ਲੱਗਦੀਆਂ ਹਨ ਜਾਂ ‘ਆਪ’ ਨੂੰ ਕਥਿਤ ਤੌਰ ‘ਤੇ ਬਦਨਾਮ ਕਰਨ ਦੀਆ ਕੋਸ਼ਿਸ਼ਾਂ ਹਨ, ਕਿਉਂਕਿ ਹੋਟਲਾਂ ਵਿਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਹੀਂ ਹੁੰਦੀਆਂ ਤੇ ਸਿਆਸੀ ਤਾਕਤਾਂ ਜਾਣ ਬੁੱਝ ਕੇ ਇਸ ਨੂੰ ਤੁਲ ਦੇਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਮਸਲਿਆਂ ‘ਤੇ ਬੋਲਣ ਦੀ ਥਾਂ ਇਕ ਸਿਆਸੀ ਧਿਰ ਬਣ ਕੇ ਵਿਚਾਰ ਨਾ ਕਰਨ। ਉਨ੍ਹਾਂ ਕਿਹਾ ਕਿ ਕੌਮ ਦੇ ਅਸਲ ਮਸਲੇ ਨਜ਼ਰਅੰਦਾਜ਼ ਹੋ ਰਹੇ ਹਨ, ਜਿਵੇਂ ਅੱਜ ਇੰਗਲੈਂਡ ‘ਚ ਕਿਰਪਾਨ ਦੀ ਲੜਾਈ ਚੱਲ ਰਹੀ ਹੈ। ਕੁਝ ਤਾਕਤਾਂ ਕਿਰਪਾਨ ‘ਤੇ ਪਾਬੰਦੀ ਲਵਾਉਣਾ ਚਾਹੁੰਦੀਆਂ ਹਨ। ਉੱਥੇ ਹੀ ਆਪਣੇ ਦੇਸ਼ ‘ਚ ਸਾਡੇ ਬੱਚਿਆਂ ਦੇ ਕੜੇ-ਲੁਹਾ ਕੇ ਪੇਪਰ ਕਰਵਾਏ ਜਾ ਰਹੇ ਹਨ। ਇਨ੍ਹਾਂ ਨਸਲੀ ਹਮਲਿਆਂ ਦੇ ਸਬੰਧ ‘ਚ ਜਥੇਦਾਰ ਸਾਹਿਬ ਨੇ ਹੁਣ ਤੱਕ ਕੀ ਐਕਸ਼ਨ ਲਿਆ, ਇਹ ਸਭ ਕੌਮ ਦੇ ਸਾਹਮਣੇ ਹੈ। ਚੇਅਰਮੈਨ ਰਾਜਾ ਨੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਦਿਆਂ ਕਿਹਾ ਅਕਾਲ ਤਖ਼ਤ ਸਾਹਿਬ ਤੋਂ ਉਮੀਦ ਹੈ ਕਿ ਉਹ ਨਿੱਜੀ ਸਿਆਸੀ ਲਾਭ ਲਈ ਤੱਥਹੀਣ ਬਿਆਨਬਾਜ਼ੀ ਦੀ ਥਾਂ ਕਿਰਪਾਨ, ਕੜਾ, ਕੇਸਾਂ ਦੀ ਰੱਖਿਆ ਅਤੇ ਪੰਥਕ ਮਰਯਾਦਾ ਦੇ ਮੁੱਦਿਆਂ ‘ਤੇ ਡੱਟ ਕੇ ਕੌਮ ਦੀ ਅਗਵਾਈ ਕਰਨ। ਇਸ ਮੌਕੇ ਉਨ੍ਹਾਂ ਨਾਲ ਸ਼ਮਸ਼ੇਰ ਸਿੰਘ, ਵਿਕਰਮ ਸਿੰਘ, ਲਾਭ ਸਿੰਘ ਅਤੇ ਪਿਆਰਾ ਸਿੰਘ ਆਦਿ ਹਾਜ਼ਰ ਸਨ।