19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਨਾਲਾ ਸਫਾਈ ਦੇ ਦਾਅਵੇ ਫੇਲ੍ਹ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਭਗਵੰਤ ਮਾਨ ਸਰਕਾਰ- ਪਰਮਜੀਤ ਸਿੰਘ ਕੈਂਥ

ਅਜੀਤ ਡੈਸਕ 25-06-2026
ਨਾਭਾ, 24 ਜੂਨ (ਵਰਿੰਦਰ ਵਰਮਾ)-ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਨਾਭਾ ਸ਼ਹਿਰ ਵਿਚ ਨਾਲਿਆਂ ਦੀ ਅਧੂਰੀ ਸਫਾਈ, ਜਾਮ ਡਰੇਨੇਜ ਪ੍ਰਬੰਧਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਦੇ ਵਿਕਾਸ ਦੇ ਦਾਅਵੇ ਸਿਰਫ਼ ਇਸ਼ਤਿਹਾਰਾਂ ਅਤੇ ਸਰਕਾਰੀ ਕਾਗਜ਼ਾਂ ਤੱਕ ਸੀਮਿਤ ਹਨ, ਜਦਕਿ ਜ਼ਮੀਨੀ ਹਕੀਕਤ ਇੱਕ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰ ਰਹੀ ਹੈ। ਕੈਂਥ ਨੇ ਕਿਹਾ ਕਿ ਨਗਰ ਕੌਂਸਲ ਨਾਭਾ ਵੱਲੋਂ ਜਾਰੀ ਕੀਤੇ ਗਏ ਇੱਕ ਅਧਿਕਾਰਕ ਪੱਤਰ ਨੇ ਵੀ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸ਼ਹਿਰ ਦੇ ਕਈ ਮੁੱਖ ਨਾਲਿਆਂ ਦੀ ਸਫਾਈ ਅਜੇ ਤੱਕ ਮੁਕੰਮਲ ਨਹੀਂ ਹੋਈ।
ਮੌਕੇ ’ਤੇ ਕੀਤੇ ਗਏ ਨਿਰੀਖਣ ਅਤੇ ਸਥਾਨਕ ਨਿਵਾਸੀਆਂ ਤੋਂ ਪ੍ਰਾਪਤ ਸ਼ਿਕਾਇਤਾਂ ਅਨੁਸਾਰ ਪਟਿਆਲਾ ਗੇਟ, ਆਰੀਆ ਸਕੂਲ ਇਲਾਕਾ, ਬਠੀਂਡੀਆ ਮੁਹੱਲਾ, ਨਿਊ ਪਟੇਲ ਨਗਰ, ਹੀਰਾ ਮਹਿਲ, ਅਕਾਲਗੜ੍ਹ ਗੁਰੂਦੁਆਰਾ ਸਾਹਿਬ, ਭੱਟਾ ਮੁਹੱਲਾ, ਮੈਹਸ ਗੇਟ, ਹਕੀਮਾ ਮੁਹੱਲਾ, ਸਿਨੇਮਾ ਰੋਡ, ਬਸੰਤਪੁਰਾ ਮੁਹੱਲਾ, ਨਵੀਂ ਬਸਤੀ, ਜੱਟਾਂ ਵਾਲਾ ਬਾਸ, ਵਰਿਆਮ ਸਿੰਘ ਸਟਰੀਟ, ਡਾ. ਰਾਮ ਕਿਸ਼ੋਰ ਸਟਰੀਟ, ਨਿਆਸਾ ਵਾਲੀ ਦਰਗਾਹ, ਭਿੱਖੀ ਮੋੜ ਮਾਰਕੀਟ, ਸਦਰ ਥਾਣਾ, ਤੁਲਸੀ ਚੌਕ, ਅਜੀਤ ਨਗਰ, ਕ੍ਰਿਸ਼ਨਾ ਪੁਰੀ ਅਤੇ ਜੇ.ਡੀ. ਜਿਮ ਤੋਂ ਸੱਜੂ ਭੱਟ ਰਾਹੀਂ ਮੁੰਨਾ ਲਾਲ ਦੇ ਧਰਮ ਕੰਡੇ ਤੱਕ ਦੇ ਇਲਾਕਿਆਂ ਵਿੱਚ ਗੰਭੀਰ ਡਰੇਨੇਜ ਸਮੱਸਿਆਵਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮੁੰਨਾ ਲਾਲ ਦੇ ਧਰਮ ਕੰਡੇ ਨਾਲ ਸੰਬੰਧਿਤ ਮੁੱਖ ਡਰੇਨੇਜ ਮਾਰਗਾਂ ਦੀ ਹਾਲਤ ਖ਼ਾਸ ਤੌਰ ’ਤੇ ਚਿੰਤਾਜਨਕ ਹੈ। ਨਾਲਿਆਂ ਵਿੱਚ ਵੱਡੀ ਮਾਤਰਾ ਵਿੱਚ ਗਾਦ, ਕੂੜਾ-ਕਰਕਟ ਅਤੇ ਜੰਗਲੀ ਬੂਟੇ ਜਮੇ ਹੋਏ ਹਨ, ਜਿਸ ਕਾਰਨ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਜਲ ਭਰਾਅ ਅਤੇ ਲੋਕ ਸਿਹਤ ਸੰਕਟ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਕੈਂਥ ਨੇ ਅੱਗੇ ਕਿਹਾ ਕਿ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਬਰਸਾਤੀ ਮੌਸਮ ਸਿਰ ’ਤੇ ਹੋਣ ਦੇ ਬਾਵਜੂਦ ਨਾਲਿਆਂ ਦੀ ਸਫਾਈ ਦਾ ਕੰਮ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਥਿਤੀ ਭਗਵੰਤ ਮਾਨ ਸਰਕਾਰ ਦੀ ਪ੍ਰਸ਼ਾਸਨਿਕ ਨਾਕਾਮੀ ਅਤੇ ਸਥਾਨਕ ਸਰਕਾਰ ਵਿਭਾਗ ਦੀ ਅਣਗਹਿਲੀ ਦੀ ਸਪੱਸ਼ਟ ਉਦਾਹਰਨ ਹੈ। ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜੀ ਗਈ ਸ਼ਿਕਾਇਤ ਵਿੱਚ ਪਰਮਜੀਤ ਸਿੰਘ ਕੈਂਥ ਨੇ ਨਾਭਾ ਸ਼ਹਿਰ ਵਿੱਚ ਪਿਛਲੇ ਕਈ ਸਾਲਾਂ ਦੌਰਾਨ ਨਾਲਾ ਸਫਾਈ ਅਤੇ ਡਰੇਨੇਜ ਪ੍ਰਬੰਧਾਂ ’ਤੇ ਖ਼ਰਚ ਕੀਤੇ ਗਏ ਸਰਕਾਰੀ ਫੰਡਾਂ ਦੀ ਵਿਸ਼ੇਸ਼ ਆਡਿਟ, ਵਿਜੀਲੈਂਸ ਜਾਂਚ ਅਤੇ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਲਾਪਰਵਾਹ ਅਧਿਕਾਰੀਆਂ ਅਤੇ ਸੰਬੰਧਿਤ ਠੇਕੇਦਾਰਾਂ ਦੀ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਭਗਵੰਤ ਸਿੰਘ ਰਾਮਗੜ੍ਹੀਆ, ਸਰਬਜੀਤ ਸਿੰਘ ਰਾਮਗੜ੍ਹੀਆ, ਜਸਪ੍ਰੀਤ ਸਿੰਘ, ਬੌਬੀ ਗੋਇਲ, ਜਸਪ੍ਰੀਤ ਸਿੰਘ ਅਤੇ ਰਣਜੀਤ ਰਾਣਾ ਵੀ ਮੌਜੂਦ ਸਨ।
ਪਿਛਲੀ ਖ਼ਬਰ ਮਹਿਲਾਵਾਂ ਦੇ ਸਹਿਯੋਗ ਨਾਲ ਭਾਜਪਾ ਨੂੰ ਹੋਰ ਮਜ਼ਬੂਤ ਕਰੇਗੀ ‘ਟੀਮ ਬੱਲ’ ਅਗਲੀ ਖ਼ਬਰ -ਮਾਮਲਾ ਛੱਪੜ ਦੀ ਮਿੱਟੀ ਤੇ ਰੁੱਖਾਂ ਦੀ ਨਾਜਾਇਜ਼ ਕਟਾਈ ਦਾ-<br> ਬੁਰਜ਼ ਕੁਲਾਰਾਂ ਦੇ ਸਰਪੰਚ ਖ਼ਿਲਾਫ਼ ਲੋਕਾਂ ਨੇ ਬੀ.ਡੀ.ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।