09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਨੇ ਮੰਗਾਂ ਸੰਬੰਧੀ ਮੈਨੇਜਮੈਂਟ ਦੇ ਵਤੀਰੇ ਖ਼ਿਲਾਫ਼ ਦਿੱਤਾ ਧਰਨਾ

ਅਜੀਤ ਡੈਸਕ 26-06-2026
ਫ਼ਤਹਿਗੜ੍ਹ ਸਾਹਿਬ, 25 ਜੂਨ (ਮਨਪ੍ਰੀਤ ਸਿੰਘ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਾਂ ਵਲੋਂ ਇੰਜੀ. ਰਵੀ ਸ਼ੇਖਰ ਨੂੰ ਜਬਰੀ ਰਿਲੀਵ ਕਰਨ ਤੇ ਮੰਗਾਂ ਸਬੰਧੀ ਧਰਨਾ ਦਿੱਤਾ ਗਿਆ। ਇਸ ਸਬੰਧੀ ਅਹੁਦੇਦਾਰਾਂ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਦੇ ਨਿਯਮਾਂ ਤੋਂ ਉਲਟ ਜਾ ਕੇ ਜੇ.ਈ ਨੂੰ ਆਨਲਾਈਨ ਰਿਲੀਵ ਕਰਨ ਦੀ ਜਗ੍ਹਾ ਆਫ਼ਲਾਈਨ ਰਿਲੀਵ ਕਰਨਾ ਸ਼ਰੇਆਮ ਧੱਕਾ ਹੈ, ਜਿਸ ਦਾ ਯੂਨੀਅਨ ਸਖ਼ਤ ਵਿਰੋਧ ਕਰਦੀ ਹੈ ਤੇ ਸਮੂਹ ਜੇ.ਈ ਆਪਣਾ ਕੰਮ ਬੰਦ ਰੱਖਣਗੇ ਤੇ ਖਪਤਕਾਰਾਂ ਨੂੰ ਹੋਣ ਵਾਲੀ ਖੱਜਲ-ਖ਼ੁਆਰੀ ਦੀ ਜ਼ਿੰਮੇਵਾਰੀ ਮਹਿਕਮੇ ਦੀ ਹੋਵੇਗੀ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਇੰਜੀ. ਦਵਿੰਦਰ ਸਿੰਘ, ਪ੍ਰਧਾਨ ਇੰਜੀ. ਜਸਬੀਰ ਸਿੰਘ, ਇੰਜੀ. ਪਰਮਿੰਦਰ ਸਿੰਘ, ਰਾਜਨ ਸਕੇਲਜ਼, ਗਗਨਦੀਪ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ ਬਿੱਟਾ ਨੇ ਮੈਨੇਜਮੈਂਟ ਦੇ ਅੜੀਅਲ ਵਤੀਰੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਤੇ ਕਿਹਾ ਕਿ ਮਨੈਜਮੈਂਟ ਵਲੋਂ ਜੂਨੀਅਰ ਇੰਜੀਨੀਅਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਜੇ.ਈ ਕੌਂਸਲ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਵਲੋਂ ਜੇ.ਈਜ਼ ਨਾਲ ਤਨਖ਼ਾਹਾਂ ਦੇ ਮਾਮਲੇ ’ਚ ਕੀਤੇ ਜਾ ਰਹੇ ਵਿਤਕਰੇ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਸਪਲਾਈ ਕੋਡ ਦੀਆਂ ਹਦਾਇਤਾਂ ਦੀ ਆੜ ਵਿਚ ਆਊਟੇਜ ਟਾਈਮ ਘਟਾਉਣ ਲਈ ਜੇ.ਈਜ਼ ’ਤੇ ਪਾਇਆ ਜਾਣ ਵਾਲਾ ਨਜਾਇਜ਼ ਦਬਾਅ ਬੰਦ ਕੀਤਾ ਜਾਵੇ ਤੇ ਹੋਰਨਾਂ ਮੰਗਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ।
ਪਿਛਲੀ ਖ਼ਬਰ ਸੱਤਾ ਸ਼ਕਤੀ ਦੇ ਜ਼ੋਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਝੂਠਾ ਠਹਿਰਾਉਣ ਦੀ ਸਾਜਿਸ਼ ਹੋਈ ਬੇਨਕਾਬ-ਭੱਟੀ ਅਗਲੀ ਖ਼ਬਰ ਪਿੰਡ ਜਲਵੇੜੀ ਗਹਿਲਾਂ ਵਿਚ ਸੈਂਕੜੇ ਮਹਿਲਾਵਾਂ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਬਬਨਦੀਪ ਕੌਰ ਇਸਤਰੀ ਅਕਾਲੀ ਦਲ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।