25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਇਸਤਰੀ ਅਕਾਲੀ ਦਲ ਅਮਲੋਹ ’ਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਮੀਨੀ ਪਕੜ ਹੋਰ ਮਜ਼ਬੂਤ ਕਰੇਗਾ-ਬੀਬੀ ਕਿਰਨਦੀਪ ਖੰਨਾ

ਅਜੀਤ ਡੈਸਕ 01-07-2026
ਅਮਲੋਹ, 30 ਜੂਨ (ਕੇਵਲ ਸਿੰਘ)-ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਕਿਰਨਦੀਪ ਕੌਰ ਖੰਨਾ ਨੇ ਪਿੰਡ ਰਾਏਪੁਰ ਚੌਬਦਾਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸਤਰੀ ਅਕਾਲੀ ਦਲ ਅਮਲੋਹ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਪੱਧਰ ’ਤੇ ਵਿਸ਼ੇਸ਼ ਜਨ-ਸੰਪਰਕ ਮੁਹਿੰਮ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਲਗਾਤਾਰ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਮਹਿਲਾਵਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਤਾਂ ਜੋ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋ ਸਕੇ। ਬੀਬੀ ਖੰਨਾ ਨੇ ਕਿਹਾ ਕਿ ਜਿੰਨਾ ਮਜ਼ਬੂਤ ਇਸਤਰੀ ਅਕਾਲੀ ਦਲ ਹੋਵੇਗਾ, ਉਨ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਹਲਕੇ ਵਿਚ ਮਜ਼ਬੂਤੀ ਮਿਲੇਗੀ। ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਦੌਰਾਨ ਪੰਜਾਬ ਦੀ ਹਰ ਮਹਿਲਾ ਨੂੰ ਹਰ ਮਹੀਨੇ 1,000 ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਹਿਸਾਬ ਨਾਲ ਹਰ ਮਹਿਲਾ ਦੇ ਲਗਪਗ 60,000 ਬਣਦੇ ਹਨ ਅਤੇ ਸਰਕਾਰ ਨੂੰ ਪਹਿਲਾਂ ਇਹ ਬਕਾਇਆ ਰਕਮ ਦੇਣੀ ਚਾਹੀਦੀ ਹੈ। ਬੀਬੀ ਖੰਨਾ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸਰਕਾਰੀ ਸਕੀਮ ਦੇ ਫਾਰਮ ਲੈ ਕੇ ਆਵੇ ਤਾਂ ਉਹ ਪਹਿਲਾਂ ਆਪਣੇ ਬਣਦੇ ਬਕਾਏ ਦੀ ਮੰਗ ਕਰਨ। ਇਸ ਮੌਕੇ ਸੂਬਾ ਮੀਤ ਪ੍ਰਧਾਨ ਬੀਬੀ ਪਰਮਜੀਤ ਕੌਰ ਭਗੜਾਣਾ, ਗੁਰਮੀਤ ਕੌਰ ਵਿਰਕ, ਮਧੂਮੀਤ ਵਡੇਰਾ, ਪਿੰਕੀ ਰਾਣੀ ਮੰਡੀ, ਰੁਪਿੰਦਰ ਕੌਰ ਮੰਡੀ, ਗੁਰਦੀਪ ਕੌਰ ਅਮਲੋਹ, ਮਧੂ ਕੌਂਸਲ ਭੱਦਲਥੂਹਾ, ਦਪਿੰਦਰ ਕੌਰ ਮੈਂਬਰ ਬਲਾਕ ਸੰਮਤੀ, ਰਾਜਵਿੰਦਰ ਕੌਰ ਭਗਵਾਨਪੁਰਾ, ਸੁਖਵਿੰਦਰ ਕੌਰ ਸੁੱਖੀ, ਕੰਵਲਜੀਤ ਕੌਰ ਨੂਰਪੁਰਾ, ਰਾਜਪ੍ਰੀਤ ਕੌਰ ਬੁੱਗਾ ਮੌਜੂਦ ਸਨ।
ਪਿਛਲੀ ਖ਼ਬਰ ਗੁ: ਦਮਦਮਾ ਸਾਹਿਬ ਪਾ: ਛੇਵੀਂ ਪਿੰਡ ਕਿਲ੍ਹਾ ਰਾਏਪੁਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਵਿਧਾਇਕ ਰਾਏ ਨੇ ਸਿੰਚਾਈ ਲਈ ਤਿੰਨ ਹੋਰ ਨਹਿਰੀ ਮੋਘਿਆਂ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।