25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਪ੍ਰਚਾਰ ਸਕੱਤਰ ਰਾਜੇਸ਼ ਸਿੰਗਲਾ ਸਾਥੀਆਂ ਸਮੇਤ ਡੇਰਾ ਬਾਬਾ ਬੁੱਧ ਦਾਸ ਵਿਖੇ ਹੋਏ ਨਤਮਸਤਕ

ਅਜੀਤ ਡੈਸਕ 01-07-2026
ਬਸੀ ਪਠਾਣਾਂ, 30 ਜੂਨ (ਰਾਜਿੰਦਰ ਸ਼ਰਮਾ)-‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਦੇ ਸੂਬਾ ਪ੍ਰਚਾਰ ਸਕੱਤਰ ਰਾਜੇਸ਼ ਸਿੰਗਲਾ ਸਾਥੀਆਂ ਸਮੇਤ ਡੇਰਾ ਬਾਬਾ ਬੁੱਧ ਦਾਸ ਵਿਖੇ ਨਤਮਸਤਕ ਹੋਏ, ਜਿੱਥੇ ਡੇਰਾ ਮਹੰਤ ਗੱਦੀ ਨਸੀਨ ਡਾ. ਆਫ਼ਤਾਬ ਸਿੰਘ ਵਲੋਂ ਉਨ੍ਹਾਂ ਸਮੇਤ ਸੀਨੀਅਰ ਆਗੂ ਹਰਵੇਲ ਸਿੰਘ ਮਾਧੋਪੁਰ ਦਾ ਪਟਿਆਲਾ ਆਬਜ਼ਰਵਰ ਬਣਾਏ ਜਾਣ ’ਤੇ ਡੇਰੇ ਦੀ ਮਰਿਆਦਾ ਅਨੁਸਾਰ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਜੇਸ਼ ਸਿੰਗਲਾ ਲੰਮੇ ਸਮੇਂ ਤੋਂ ਡੇਰਾ ਬਾਬਾ ਬੁੱਧ ਦਾਸ ਦੇ ਪ੍ਰਮੁੱਖ ਸ਼ਰਧਾਲੂ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਸਵਰਗਵਾਸੀ ਡੇਰਾ ਮਹੰਤ ਡਾ. ਸਿਕੰਦਰ ਸਿੰਘ ਦਾ ਵਿਸ਼ੇਸ਼ ਆਸ਼ੀਰਵਾਦ ਵੀਂ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜੇਸ਼ ਸਿੰਗਲਾ ਹਮੇਸ਼ਾ ਡੇਰੇ ਦੀਆਂ ਸੇਵਾਵਾਂ ਨੂੰ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਆਮ ਸ਼ਰਧਾਲੂ ਵਾਂਗ ਡੇਰੇ ’ਤੇ ਨਤਮਸਤਕ ਹੁੰਦੇ ਹਨ। ਰਾਜੇਸ਼ ਸਿੰਗਲਾ ਨੇ ਡੇਰਾ ਮਹੰਤ ਡਾ. ਆਫ਼ਤਾਬ ਸਿੰਘ, ਮੁੱਖ ਸੇਵਿਕਾ ਰੇਨੂੰ ਹੈਪੀ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿੱਤਾ ਕਿ ਉਹ ਬਾਬਾ ਬੁੱਧ ਦਾਸ ਅਤੇ ਸਵਰਗਵਾਸੀ ਮਹੰਤ ਡਾ. ਸਿਕੰਦਰ ਸਿੰਘ ਦੇ ਆਸ਼ੀਰਵਾਦ ਨਾਲ ਬਤੌਰ ਡੇਰੇ ਦੇ ਇਕ ਨਿਮਾਣੇ ਸੇਵਾਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ। ਇਸ ਮੌਕੇ ਅਜੀਤ ਸਿੰਘ ਫ਼ਤਿਹਪੁਰ ਜੱਟਾਂ, ਗੁਰਿੰਦਰਪਾਲ ਸਿੰਘ ਸੇਠੀ, ਅਜੀਤ ਸਿੰਘ ਮੱਕੜ, ਸਾਬਕਾ ਏ.ਜੀ.ਐਮ.ਕ੍ਰਿਸ਼ਨ ਵਰਮਾ, ਐਡ. ਅਨਿਲ ਗੁਪਤਾ, ਹਰਬੰਸ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਖਮਾਣੋਂ-ਬਿਲਾਸਪੁਰ ਸੜਕ ਦਾ ਕੰਮ ਜਾਰੀ ਲੋਕ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ-ਕਸ਼ਮੀਰਾ ਸਿੰਘ ਬਿਲਾਸਪੁਰ ਅਗਲੀ ਖ਼ਬਰ ਗੁ: ਦਮਦਮਾ ਸਾਹਿਬ ਪਾ: ਛੇਵੀਂ ਪਿੰਡ ਕਿਲ੍ਹਾ ਰਾਏਪੁਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।