02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਹਾਅ ਦਾ ਨਾਅਰਾ ਚੇਤਨਾ ਮੰਚ ਵਲੋਂ ਨਵੀਆਂ ਨਿਯੁਕਤੀਆਂ ਦਾ ਐਲਾਨ ਮੰਚ ਨੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਤਲਾਣੀਆਂ ਵਿਖੇ ਲਗਾਏ ਸੈਂਕੜੇ ਬੂਟੇ

ਅਜੀਤ ਡੈਸਕ 14-07-2026

 ਫ਼ਤਹਿਗੜ੍ਹ ਸਾਹਿਬ, 12 ਜੁਲਾਈ (ਬਲਜਿੰਦਰ ਸਿੰਘ)-ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਕੁਮਾਰ ਤਲਾਣੀਆਂ ਦੀ ਵਡਮੁੱਲੇ ਯਤਨਾਂ ਸਦਕਾ ਛੋਟੇ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਵਿਚ ਪਿੰਡ ਤਲਾਣੀਆਂ ਵਿਖੇ ਸੈਂਕੜੇ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਨੈਣਾਂ ਦੇਵੀ ਮੰਦਿਰ ਤੇ ਬਾਜ਼ੀਗਰ ਧਰਮਸ਼ਾਲਾ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਮਤਾ ਰਾਣੀ ਨੂੰ ਹਾਅ ਦਾ ਨਾਅਰਾ ਚੇਤਨਾ ਮੰਚ ਮਹਿਲਾ ਵਿੰਗ ਤਲਾਣੀਆਂ, ਆਲੀਆਂ ਅਤੇ ਬਹਾਦਰਗੜ੍ਹ ਦੀ ਪ੍ਰਧਾਨ ਅਤੇ ਕਮਲੇਸ਼ ਰਾਣੀ ਨੂੰ ਸੈਕਟਰੀ ਨਿਯੁਕਤ ਕੀਤਾ। ਇਸ ਤੋਂ ਇਲਾਵਾ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਨ੍ਹਾਂ ਵਿਚ ਗੁਰਮੇਲ ਕੌਰ ਸਰਹਿੰਦ ਸ਼ਹਿਰ, ਦੀਪੋ ਦੇਵੀ ਤਲਾਣੀਆਂ, ਸੋਨੀਆ ਰਾਣੀ, ਪਿੰਕੀ ਦੇਵੀ, ਸਵਰਨਾ ਦੇਵੀ, ਆਸਾ ਦੇਵੀ, ਕਲਾਸ਼ੋ ਦੇਵੀ, ਰੇਸ਼ਮਾ ਦੇਵੀ, ਬੰਸੋ ਦੇਵੀ, ਖੁਸ਼ੀ ਰਾਣੀ, ਮਮਤਾ ਰਾਣੀ ਤੇ ਹਰਮੇਸ਼ ਰਾਣੀ ਦਾ ਵੀ ਵਿਸ਼ੇਸ਼ ਸਨਮਾਨ ਕਰਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਨਿਯੁਕਤੀ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਅਸ਼ੋਕ ਕੁਮਾਰ, ਗੌਰਵ, ਹਰਦੀਪ ਚੰਦ, ਵੀਰ ਸਿੰਘ, ਰਾਜ ਕੁਮਾਰ, ਮਹਿੰਦਰ ਲਾਲ ਲਾਲਕਾ, ਸਵਾਮੀ ਸ਼ਿਵਾ ਨੰਦ ਮਹਾਰਾਜ, ਡਾ. ਦੇਸ ਰਾਜ, ਗਿਆਨ ਚੰਦ ਅਤੇ ਰਮੇਸ਼ ਕੁਮਾਰ ਵਲੋਂ ਪਿੰਡ ਦੀਆਂ ਸਾਂਝੀਆਂ ਥਾਂਵਾ ਤੇ ਸੈਂਕੜੇ ਬੂਟੇ ਲਗਾਏ ਗਏ। ਇਸ ਮੌਕੇ ਸੰਦੀਪ ਸਿੰਘ ਲਵਲੀ, ਸੁਖਵਿੰਦਰ ਸਿੰਘ ਪੱਪੀ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਮਨਜੀਤ ਸਿੰਘ ਬੈਂਸ, ਬਾਬੂ ਰਾਮ, ਹੈਪੀ, ਕੁਲਦੀਪ ਸਿੰਘ, ਸੇਵਾ ਸਿੰਘ, ਸੁਖਦੇਵ ਸਿੰਘ, ਗੁਰਿੰਦਰ ਸਿੰਘ ਗੁਰੂ, ਗੁਰਦੀਪ ਸਿੰਘ ਭਾਗਨਪੁਰ, ਸੁਖਵੀਰ ਸਿੰਘ ਚੌਰਵਾਲਾ, ਹਰਕੀਰਤ ਸਿੰਘ ਯੂਥ ਆਗੂ ਫ਼ਤਹਿਗੜ੍ਹ ਸਾਹਿਬ ਹਾਜ਼ਰ ਸਨ।

ਪਿਛਲੀ ਖ਼ਬਰ ਲਾਪ੍ਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ ਅਗਲੀ ਖ਼ਬਰ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋਂ ਵਿਸ਼ਵ ਕਾਗਜ਼ ਦਿਵਸ ਮੌਕੇ ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।