09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਨਗਰ ਪੰਚਾਇਤ ਖਮਾਣੋਂ ਦਾ ਕੰਮ ਰੱਬ ਆਸਰੇ, ਅਫ਼ਸਰ ਵਾਧੂ ਚਾਰਜ ’ਤੇ

ਅਜੀਤ ਡੈਸਕ 23-07-2026
ਖਮਾਣੋਂ, 22 ਜੁਲਾਈ (ਮਨਮੋਹਣ ਸਿੰਘ ਕਲੇਰ)- ਨਗਰ ਪੰਚਾਇਤ ਖਮਾਣੋਂ ’ਚ ਤੈਨਾਤ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ, ਅਕਾਊਂਟੈਂਟ ਮਨੀਸ਼ ਗੁਪਤਾ ਅਤੇ ਜੇ.ਈ ਸੰਦੀਪ ਸਿੰਘ ਆਦਿ ਦੀ ਪੋਸਟਾਂ ਲੰਬੇ ਸਮੇਂ ਤੋਂ ਵਾਧੂ ਚਾਰਜ ਨਾਲ ਚੱਲ ਰਹੀਆਂ ਹਨ। ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਆਪਣੇ ਮਿਉਂਸਪਲ ਕਮੇਟੀ ਨਾਲ ਸੰਬੰਧਿਤ ਕੰਮ ਕਰਾਉਣ ਲਈ ਕਈ ਮਹੀਨਿਆਂ ਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਕਤ ਅਫ਼ਸਰਾਂ ਦੀ ਤੈਨਾਤੀ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ ਨਗਰ ਪੰਚਾਇਤ ਖਮਾਣੋਂ ਦੇ ਦਫਤਰ ’ਚ ਕੇਵਲ ਇਕ ਮੁਲਾਜ਼ਮ ਸੈਨੇਟਰੀ ਅਫ਼ਸਰ ਹਰਪ੍ਰੀਤ ਸਿੰਘ ਮੌਜੂਦ ਹੈ ਪੰਤੂ ਉਸ ਕੋਲ ਵੀ ਇਕ ਹੋਰ ਸ਼ਹਿਰ ਦਾ ਵਾਧੂ ਚਾਰਜ ਹੈ। ਜਦਕਿ ਕਲੈਰੀਕਲ ਸਟਾਫ਼ ’ਚ ਸਿਰਫ਼ ਪੰਜ ਆਊਟ ਸੋਰਸ ਮੁਲਾਜ਼ਮ ਕੰਮ ਕਰ ਰਹੇ ਹਨ ਜਦਕਿ ਸਫ਼ਾਈ ਕਰਮੀਆਂ ’ਚ 26 ਮੁਲਾਜ਼ਮ ਅਤੇ 5 ਆਊਟਸੋਰਸ ਮੁਲਾਜ਼ਮ ਕੰਮ ਕਰ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਫ਼ਾਈ ਮੁਲਾਜ਼ਮ ਵੀ ਪਿਛਲੇ ਕਈ ਦਿਨਾਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਹਨ। ਅਜਿਹੇ ਹਾਲਤਾਂ ’ਚ ਵੱਖ-ਵੱਖ ਵਿਕਾਸ ਕਾਰਜਾਂ ਦੇ ਐਸਟੀਮੇਟ ਜਾਂ ਟੈਂਡਰ ਪ੍ਰਕਿਰਿਆ ਵੀ ਰੁਕੀ ਹੋਈ ਹੈ। ਇਸ ਤੋਂ ਬਿਨਾਂ ਸ਼ਹਿਰ ’ਚ ਇਮਾਰਤਾਂ ਦੇ ਨਕਸ਼ੇ ਪਾਸ ਕਰਾਉਣ ਆਦਿ ਲਈ ਵੀ ਲੋਕਾਂ ਨੂੰ ਦਿੱਕਤ ਪੇਸ਼ ਆ ਰਹੀ ਹੈ। ਕੀ ਕਹਿਣਾ ਹੈ ਨਗਰ ਪੰਚਾਇਤ ਪ੍ਰਧਾਨ:ਇਸ ਸਬੰਧੀ ਜਦੋਂ ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਸੁਨੀਤਾ ਰਾਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਨਗਰ ਪੰਚਾਇਤ ਦਾ ਅਜੇ ਕੁਝ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ ਅਤੇ ਹਲਕਾ ਵਿਧਾਇਕ ਨਾਲ ਮਿਲ ਕੇ ਇਸ ਸਮੱਸਿਆ ਦਾ ਵੀ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਪਿਛਲੀ ਖ਼ਬਰ ਤਨਖ਼ਾਹਾਂ ਨਾ ਮਿਲਣ ਕਾਰਨ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਾਂ ’ਚ ਭਾਰੀ ਰੋਸ ਅਗਲੀ ਖ਼ਬਰ ‘ਵਾਰਿਸ ਪੰਜਾਬ ਦੇ ਜਥੇਬੰਦੀ’ ਦੁਆਰਾ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਲਈ ਪਿੰਡ ਮਹਾਦੀਆਂ ’ਚ ਰੁਜ਼ਗਾਰ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।