05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪਿੰਡ ਜਟਾਣਾ ਉੱਚਾ ਵਿਖੇ ਖੂਹੀ ਤਪ ਅਸਥਾਨ ਬਾਬਾ ਮਸਤ ਰਾਮ ਦੀ 70ਵੀਂ ਬਰਸੀ ਮਨਾਈ

ਅਜੀਤ ਡੈਸਕ 25-07-2026
ਖਮਾਣੋਂ, 24 ਜੁਲਾਈ (ਮਨਮੋਹਣ ਸਿੰਘ ਕਲੇਰ)-ਪਿੰਡ ਜਟਾਣਾ ਉੱਚਾ ਵਿਖੇ ਖੂਹੀ ਤਪ ਅਸਥਾਨ ਬਾਬਾ ਮਸਤ ਰਾਮ ਜੀ ਦੀ 70ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ। ਇਸ ਸੰਬੰਧੀ ਅਸਥਾਨ ਦੇ ਪ੍ਰਧਾਨ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਉਪਰੰਤ ਅੱਜ ਭੋਗ ਪਾਏ ਗਏ ਤੇ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਵਾਰਾਂ ਸੁਣਾ ਕੇ ਨਿਹਾਲ ਕੀਤਾ। ਉਪਰੰਤ ਦੁਪਹਿਰ 3 ਵਜੇ ਤੋਂ ਦੇਰ ਸ਼ਾਮ ਤੱਕ ਦੇਸ਼ ਰਾਜ ਲਚਕਾਣੀ ਦੇ ਜਥੇ ਨੇ ਪੰਜਾਬੀ ਵਿਰਸੇ ਰਾਹੀਂ ਨੌਜਵਾਨ ਪੀੜੀ ਨੂੰ ਪੁਰਾਤਨ ਵਿਰਸਾ ਸੁਣਾਇਆ। ਇਸ ਮੌਕੇ ਬਾਬਾ ਮਨਜੀਤ ਗਿਰੀ, ਸਰਪੰਚ ਪਵਨਪ੍ਰੀਤ ਸਿੰਘ, ਜਗੀਰ ਸਿੰਘ, ਫ਼ਕੀਰ ਚੰਦ, ਬਲਵੀਰ ਸਿੰਘ, ਭੀਰਾ ਸਿੰਘ, ਦਲਵੀਰ ਸਿੰਘ, ਮਨਦੀਪ ਕੌਰ ਤੇ ਕੇਸਰ ਸਿੰਘ, ਬਲਵੀਰ ਸਿੰਘ, ਹਰਚੰਦ ਸਿੰਘ, ਸਰਬਜੀਤ ਸਿੰਘ, ਦਿਲਵਰ ਸਿੰਘ, ਸੁਰਜੀਤ ਸਿੰਘ, ਬਾਬਾ ਕਾਲਾ ਸਿੰਘ, ਦੀਪਾ ਤੋਂ ਇਲਾਵਾ ਵੱਡੀ ’ਚ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਨਿਰਵਾਲ ਰੈਸਟੋਰੈਂਟ ਨੇੜੇ ਭਿਆਨਕ ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ ਅਗਲੀ ਖ਼ਬਰ ਫਰੀਡਮ ਫਾਈਟਰ ਉੱਤਰਧਿਕਾਰੀ ਸੰਸਥਾ ਨੇ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।