ਸੰਘੋਲ, 31 ਜੁਲਾਈ (ਪਰਮਵੀਰ ਸਿੰਘ)-ਪਿੰਡ ਖੇੜੀ ਨੌਧ ਸਿੰਘ ਦੇ ਵਿਅਕਤੀ ਦਾ ਸਿਵਲ ਹਸਪਤਾਲ ਫ਼ਤਹਿਗੜ੍ਹ ਵਿਚੋਂ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਨਪ੍ਰੀਤ ਸਿੰਘ ਵਾਸੀ ਖੇੜੀ ਨੌਧ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਉਸ ਦੀ ਪਤਨੀ ਜ਼ੇਰੇ ਇਲਾਜ ਸੀ, ਉਹ ਆਪਣੀ ਪਤਨੀ ਦਾ ਹਾਲਚਾਲ ਜਾਣਨ ਲਈ 29 ਜੁਲਾਈ ਸ਼ਾਮ ਨੂੰ ਸਪਲੈਂਡਰ ਮੋਟਰਸਾਈਕਲ ’ਤੇ ਗਿਆ ਸੀ, ਪਰ ਸਾਈਕਲ ਸਟੈਂਡ ਦਾ ਸਮਾਂ ਸ਼ਾਮ ਦੇ 6 ਵਜੇ ਹੋਣ ਕਰਕੇ ਉਥੇ ਸਾਈਕਲ ਸਟੈਂਡ ਵਿਚ ਕੋਈ ਵੀ ਵਿਅਕਤੀ ਨਹੀਂ ਸੀ, ਜਿਸ ਕਰਕੇ ਉਹ ਨੇ ਜਿਥੇ ਰਾਤ ਸਮੇਂ ਬਾਕੀ ਵਾਹਨ ਖੜ੍ਹੇ ਸਨ ਆਪਣਾ ਮੋਟਰਸਾਈਕਲ ਵੀ ਲਾਕ ਕਰਕੇ ਖੜ੍ਹਾ ਦਿੱਤਾ। ਅਗਲੀ ਸਵੇਰ ਜਦੋਂ ਉਹ ਚਾਹ ਲੈਣ ਲਈ ਹਸਪਤਾਲ ਤੋਂ ਹੇਠ ਉੱਤਰਿਆ ਤਾਂ ਮੋਟਰਸਾਈਕਲ ਗ਼ਾਇਬ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।