02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ 70 ਲੱਖ ਦੀ ਠੱਗੀ-ਅੱਠ ਨਾਮਜ਼ਦ

ਸਮਾਣਾ, 1 ਅਗਸਤ (ਸਾਹਿਬ ਸਿੰਘ)-ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਕੁਲਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਘੰਗਰੋਲੀ ਦੀ ਸ਼ਿਕਾਇਤ ’ਤੇ ਗੀਤਾ ਰਾਣੀ ਪਤਨੀ ਅਜੈਬ ਸਿੰਘ, ਅਜੈਬ ਸਿੰਘ ਪੁੱਤਰ ਰਘਵੀਰ ਸਿੰਘ, ਸ਼ਾਮ ਸਿੰਘ ਪੁੱਤਰ ਅਜੈਬ ਸਿੰਘ, ਰੂਬੀ ਰਾਣੀ ਪੁੱਤਰੀ ਅਜੈਬ ਸਿੰਘ ਵਾਸੀਆਨ ਸੁੰਦਰ ਬਸਤੀ ਪਾਤੜਾਂ, ਰਾਧਾ ਰਾਣੀ ਪਤਨੀ ਜੱਸੂ ਪੁੱਤਰ ਅਜੈਬ ਸਿੰਘ, ਜੱਸੂ ਪੁੱਤਰ ਬੰਤ ਸਿੰਘ, ਸੁਖਵਿੰਦਰ ਸਿੰਘ ਪੁੱਤਰ ਚੰਨਾ ਸਿੰਘ ਵਾਸੀਆਨ ਪਿੰਡ ਖੱਤਰੀਵਾਲਾ ਥਾਣਾ ਸਦਰ ਸਮਾਣਾ ਤੇ ਦੀਪਕ ਸਿੰਗਲਾ ਦੀਪਕ ਟੈਲੀਕਾਮ ਪੁਰਾਣਾ ਬੱਸ ਅੱਡਾ ਪਾਤੜਾਂ ਵਿਰੁੱਧ ਸ਼ਿਕਾਇਤ ਕਰਨ ਵਾਲੇ ਨਾਲ 70 ਲੱਗ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਕੁਲਵਿੰਦਰ ਸਿੰਘ ਦਾ ਦੋਸ਼ ਹੈ ਕਿ ਉਕਤ ਦੋਸ਼ੀਆਂ ਨੇ ਆਪਸੀ ਮਿਲੀ ਭੁਗਤ ਕਰਕੇ ਉਸ ਦੇ ਪੈਸੇ ਦੁੱਗਣੇ ਕਰਨ ਲਈ ਵੱਖੋਂ ਵੱਖਰੀਆਂ ਕੰਪਨੀਆਂ ਵਿਚ ਆਨਲਾਈਨ ਟਰਾਂਸਫਰ ਰਾਂਹੀ ਵੱਖ-ਵੱਖ ਐਪਸ ਵਿਚ ਰਕਮ ਲਗਾ ਕੇ ਉਸ ਨੂੰ ਕਰੀਬ 70,00,000 ਰੁਪਏ ਦੀ ਠੱਗੀ ਮਾਰੀ ਹੈ।

ਅਜੀਤ ਡੈਸਕ 02-08-2026
ਸਮਾਣਾ, 1 ਅਗਸਤ (ਸਾਹਿਬ ਸਿੰਘ)-ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਕੁਲਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਘੰਗਰੋਲੀ ਦੀ ਸ਼ਿਕਾਇਤ ’ਤੇ ਗੀਤਾ ਰਾਣੀ ਪਤਨੀ ਅਜੈਬ ਸਿੰਘ, ਅਜੈਬ ਸਿੰਘ ਪੁੱਤਰ ਰਘਵੀਰ ਸਿੰਘ, ਸ਼ਾਮ ਸਿੰਘ ਪੁੱਤਰ ਅਜੈਬ ਸਿੰਘ, ਰੂਬੀ ਰਾਣੀ ਪੁੱਤਰੀ ਅਜੈਬ ਸਿੰਘ ਵਾਸੀਆਨ ਸੁੰਦਰ ਬਸਤੀ ਪਾਤੜਾਂ, ਰਾਧਾ ਰਾਣੀ ਪਤਨੀ ਜੱਸੂ ਪੁੱਤਰ ਅਜੈਬ ਸਿੰਘ, ਜੱਸੂ ਪੁੱਤਰ ਬੰਤ ਸਿੰਘ, ਸੁਖਵਿੰਦਰ ਸਿੰਘ ਪੁੱਤਰ ਚੰਨਾ ਸਿੰਘ ਵਾਸੀਆਨ ਪਿੰਡ ਖੱਤਰੀਵਾਲਾ ਥਾਣਾ ਸਦਰ ਸਮਾਣਾ ਤੇ ਦੀਪਕ ਸਿੰਗਲਾ ਦੀਪਕ ਟੈਲੀਕਾਮ ਪੁਰਾਣਾ ਬੱਸ ਅੱਡਾ ਪਾਤੜਾਂ ਵਿਰੁੱਧ ਸ਼ਿਕਾਇਤ ਕਰਨ ਵਾਲੇ ਨਾਲ 70 ਲੱਗ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਕੁਲਵਿੰਦਰ ਸਿੰਘ ਦਾ ਦੋਸ਼ ਹੈ ਕਿ ਉਕਤ ਦੋਸ਼ੀਆਂ ਨੇ ਆਪਸੀ ਮਿਲੀ ਭੁਗਤ ਕਰਕੇ ਉਸ ਦੇ ਪੈਸੇ ਦੁੱਗਣੇ ਕਰਨ ਲਈ ਵੱਖੋਂ ਵੱਖਰੀਆਂ ਕੰਪਨੀਆਂ ਵਿਚ ਆਨਲਾਈਨ ਟਰਾਂਸਫਰ ਰਾਂਹੀ ਵੱਖ-ਵੱਖ ਐਪਸ ਵਿਚ ਰਕਮ ਲਗਾ ਕੇ ਉਸ ਨੂੰ ਕਰੀਬ 70,00,000 ਰੁਪਏ ਦੀ ਠੱਗੀ ਮਾਰੀ ਹੈ। ਉਸ ਨੂੰ ਇਹ ਕਹਿ ਕਿ ਤੁਹਾਡੇ ਪੈਸੇ ਕਿਸੀ ਕੰਪਨੀ ’ਚ ਲਗਾ ਦਿੱਤੇ ਹਨ। ਕੰਪਨੀ ਦੇ ਅਕਾਊਂਟ ਤੋਂ ਉਹ ਨਿਵੇਸ਼ ਕਰਨ ਵਾਲੇ ਨੂੰ ਚਾਰ ਗੁਣਾ ਪੈਸੇ ਵਾਪਸ ਕਰਕੇ ਦੇਣਗੇ। ਕੁਝ ਸਮੇਂ ਬਾਅਦ ਜਦੋਂ ਉਸ ਨੇ ਕਥਿਤ ਦੋਸ਼ਣ ਗੀਤਾ ਰਾਣੀ ਤੇ ਕਥਿਤ ਦੋਸ਼ੀ ਅਜੈਬ ਸਿੰਘ ਨੂੰ ਪੁੱਛਿਆ ਕਿ ਰਕਮ ਵਾਪਸ ਕਿਉਂ ਨਹੀਂ ਆਈ ਤਾਂ ਦੋਸ਼ਣ ਗੀਤਾ ਰਾਣੀ ਨੇ ਇਕਦਮ ਤੈਸ਼ ਵਿਚ ਆ ਕੇ ਉਸ ਨੂੰ ਝੂਠੇ ਜਬਰ ਜਨਾਹ ਦੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ।
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ ਮਾਰੀ ਠੱਗੀ, 2 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।