02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਨੇ 12 ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਅਮਲੋਹ, 1 ਅਗਸਤ (ਕੇਵਲ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਅਮਲੋਹ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਅਲਾਦਾਦਪੁਰ ਦੀ ਅਗਵਾਈ ਹੇਠ ਨਿਰਵਾਲ ਰੈਸਟੋਰੈਂਟ ਵਿਖੇ ਹੋਈ। ਮੀਟਿੰਗ ਉਪਰੰਤ 12 ਲੋੜਵੰਦਾਂ ਨੂੰ 90 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ।

ਅਜੀਤ ਡੈਸਕ 02-08-2026
ਅਮਲੋਹ, 1 ਅਗਸਤ (ਕੇਵਲ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਅਮਲੋਹ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਅਲਾਦਾਦਪੁਰ ਦੀ ਅਗਵਾਈ ਹੇਠ ਨਿਰਵਾਲ ਰੈਸਟੋਰੈਂਟ ਵਿਖੇ ਹੋਈ। ਮੀਟਿੰਗ ਉਪਰੰਤ 12 ਲੋੜਵੰਦਾਂ ਨੂੰ 90 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ 11 ਲੋੜਵੰਦਾਂ ਨੂੰ ਇਲਾਜ ਤੇ ਇਕ ਵਿਦਿਆਰਥੀ ਨੂੰ ਪੜ੍ਹਾਈ ਲਈ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ ਅਤੇ ਸਾਰਿਆਂ ਨੂੰ 7500 ਰੁਪਏ ਦੇ ਚੈੱਕ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਲੋੜਵੰਦਾਂ ਦੀ ਸਹਾਇਤਾ ਜਾਰੀ ਰਹੇਗੀ ਉਥੇ ਹੀ ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਪਿੰਡਾਂ ਵਿਚ ਤਰਵੈਣੀ ਤੇ ਫਲਦਾਰ ਬੂਟੇ ਲਗਾਏ ਜਾਣਗੇ। ਇਸ ਸਮੇਂ ਸਰਪ੍ਰਸਤ ਪਰਮਿੰਦਰ ਸਿੰਘ ਸੰਧੂ, ਜਨਰਲ ਸਕੱਤਰ ਡਾ. ਅਰਜਨ ਸਿੰਘ, ਖ਼ਜ਼ਾਨਚੀ ਗਗਨਦੀਪ ਗੁਪਤਾ, ਵਾਈਸ ਪ੍ਰਧਾਨ ਗੁਰਦੀਪ ਸਿੰਘ ਜੰਜੂਆ, ਮੀਡੀਆ ਇੰਚਾਰਜ ਰੇਸ਼ਮ ਸਿੰਘ ਵਿਰਕ, ਬਲਪਿੰਦਰ ਸਿੰਘ ਪੰਚਾਇਤ ਅਫ਼ਸਰ, ਜੁਆਇੰਟ ਸਕੱਤਰ ਹਰਵਿੰਦਰ ਸਿੰਘ ਬਿੰਦਾ, ਕੁਲਜਿੰਦਰ ਸਿੰਘ ਨਿਰਵਾਲ, ਸਾਬਕਾ ਸਰਪੰਚ ਬੇਅੰਤ ਸਿੰਘ ਬੈਣਾ, ਡਾ. ਬਲਵਿੰਦਰ ਸਿੰਘ, ਡਾ.ਪਵਿੱਤਰ ਸਿੰਘ, ਸੇਵਾ ਸਿੰਘ ਤੂਰਾਂ, ਹੈਪੀ ਟਿੱਬੀ, ਰਣਜੀਤ ਸਿੰਘ, ਪ੍ਰਮੋਦ ਅਬਰੋਲ, ਜਸਪਾਲ ਸਿੰਘ ਸੋਢੀ, ਬਿੱਟੂ ਕੈਂਥ, ਮਨਪ੍ਰੀਤ ਸਿੰਘ ਆਦਿ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਬੀਬੀ ਮਨਜੀਤ ਕੌਰ ਸੰਘੋਲ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਨੂੰ ਅਗਲੀ ਖ਼ਬਰ ਜੀ. ਪੀ. ਸੀ. ਨੂੰ ‘ਨਸ਼ਾ ਮੁਕਤ ਕੈਂਪਸ’ ਐਵਾਰਡ ਮਿਲਣਾ ਮਾਣ ਵਾਲੀ ਗੱਲ-ਡਾ. ਨੀਨਾ ਸੇਠ ਪਜਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।