04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਲਾਇਨਜ਼ ਕਲੱਬ ਤੇ ਲਾਇਨਜ਼ ਕਲੱਬ ਕਵੀਨਜ਼ ਨੇ ਸਕੂਲੀ ਬੱਚਿਆਂ ਨੂੰ ਪੌਸ਼ਟਿਕ ਰਿਫਰੈਸ਼ਮੈਂਟ ਵੰਡੀ

ਮੰਡੀ ਗੋਬਿੰਦਗੜ੍ਹ, 3 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਤੇ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਕਵੀਨਜ਼ ਵਲੋਂ ਸਾਂਝੇ ਤੌਰ ’ਤੇ ਪ੍ਰਾਜੈਕਟ ਤਹਿਤ ਲਾਇਨਜ਼ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਰਿਫਰੈਸ਼ਮੈਂਟ ਵੰਡੇ ਗਏ। ਇਹ ਸੇਵਾ ਪ੍ਰਾਜੈਕਟ ਸੰਚਿਤ ਸਿੰਗਲਾ ਪ੍ਰਧਾਨ ਲਾਇਨਜ਼ ਕਲੱਬ ਤੇ ਪੱਲਵੀ ਸਿੰਗਲਾ ਪ੍ਰਧਾਨ, ਲਾਇਨਜ਼ ਕਲੱਬ ਕਵੀਨਜ਼ ਦੀ ਅਗਵਾਈ ਹੇਠ ਕਰਵਾਇਆ।

ਅਜੀਤ ਡੈਸਕ 04-08-2026
ਮੰਡੀ ਗੋਬਿੰਦਗੜ੍ਹ, 3 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਤੇ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਕਵੀਨਜ਼ ਵਲੋਂ ਸਾਂਝੇ ਤੌਰ ’ਤੇ ਪ੍ਰਾਜੈਕਟ ਤਹਿਤ ਲਾਇਨਜ਼ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਰਿਫਰੈਸ਼ਮੈਂਟ ਵੰਡੇ ਗਏ। ਇਹ ਸੇਵਾ ਪ੍ਰਾਜੈਕਟ ਸੰਚਿਤ ਸਿੰਗਲਾ ਪ੍ਰਧਾਨ ਲਾਇਨਜ਼ ਕਲੱਬ ਤੇ ਪੱਲਵੀ ਸਿੰਗਲਾ ਪ੍ਰਧਾਨ, ਲਾਇਨਜ਼ ਕਲੱਬ ਕਵੀਨਜ਼ ਦੀ ਅਗਵਾਈ ਹੇਠ ਕਰਵਾਇਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਪ੍ਰਾਜੈਕਟ ਦਾ ਉਦੇਸ਼ ਵਿਦਿਆਰਥੀਆਂ ਨੂੰ ਪੌਸ਼ਟਿਕ ਖ਼ੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਤੇ ਸੇਵਾ ਭਾਵਨਾ ਨੂੰ ਪ੍ਰੋਤਸਾਹਿਤ ਕਰਨਾ ਹੈ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਰਿਫਰੈਸ਼ਮੈਂਟ ਪ੍ਰਾਪਤ ਕੀਤੇ। ਕਲੱਬ ਵਲੋਂ ਭਵਿੱਖ ਵਿਚ ਵੀ ਅਜਿਹੇ ਲੋਕ-ਭਲਾਈ ਦੇ ਪ੍ਰਾਜੈਕਟ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਰੀਜਨ ਚੇਅਰਮੈਨ ਲਲਿਤ ਗਰਗ, ਪੀ. ਆਰ. ਓ. ਸੁਰਿੰਦਰ ਗਰਗ ਐਮ. ਜੇ. ਐਫ., ਸੁਰੇਸ਼ ਗੁਪਤਾ, ਓ. ਪੀ. ਵਰਮਾ, ਦਿਨੇਸ਼ ਸਿੰਘ, ਗੋਪਾਲ ਕ੍ਰਿਸ਼ਨ ਬਾਂਸਲ, ਕਮਲ ਸਿੰਘੀ, ਅੰਕੁਰ ਕੌਸ਼ਲ, ਆਕਾਸ਼ ਚੋਪੜਾ , ਜਤਿੰਦਰ ਅਰੋੜਾ, ਕਮਲ ਗੁਪਤਾ, ਸੰਜੀਵ ਵਰਮਾ, ਵਿਕਾਸ ਜੈਨ, ਸੁਮਿਤ ਗਰਗ, ਵਿਕਾਸ ਗਰਗ, ਜੁਗਲ ਕਿਸ਼ੋਰ, ਨਿਕੁੰਜ ਜੈਨ, ਜਿਨੇਸ਼ ਜੈਨ, ਸੰਜੀਵ ਸ਼ਰਮਾ, ਮਮਤਾ ਵਰਮਾ, ਸਵਿਤਾ ਰਾਣੀ, ਸ਼ਿਲਪਾ ਚੋਪੜਾ, ਸ਼ਿਖਾ ਬਾਂਸਲ ਤੇ ਸ਼ਿਲਪਾ ਗਰਗ ਹਾਜ਼ਰ ਸਨ। ਲਾਇਨਜ਼ ਮਾਡਲ ਸਕੂਲ ਦੀ ਪ੍ਰਿੰਸੀਪਲ ਪ੍ਰੇਮ ਲਤਾ ਤੇ ਸਮੂਹ ਸਕੂਲ ਸਟਾਫ਼ ਨੇ ਵੀ ਕਲੱਬ ਦੇ ਇਸ ਸੇਵਾ ਕਾਰਜ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਸੰਬੰਧੀ ਕਲਸ਼ ਯਾਤਰਾ ਦਾ ਵੱਖ-ਵੱਖ ਥਾਈਂ ਭਰਵਾਂ ਸਵਾਗਤ ਅਗਲੀ ਖ਼ਬਰ ਭਗਤ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਪਿੰਡ ਘੇਲ ਨੂੰ ਬਰਤਨਾਂ ਦੀ ਬੇਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।