04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਿੰਡ ਕੋਟਲਾ ਅਜਨੇਰ ਨੇੜੇ ਰਜਵਾਹਾ ਟੁੱਟਿਆ, ਖੇਤਾਂ ਤੇ ਪਿੰਡ ਵਿਚ ਦਾਖਲ ਹੋਇਆ ਪਾਣੀ

ਸੰਘੋਲ, 3 ਅਗਸਤ (ਪਰਮਵੀਰ ਸਿੰਘ ਧਨੋਆ)-ਪਿੰਡ ਕੋਟਲਾ ਅਜਨੇਰ ਵਿਖੇ ਤੀਜੀ ਵਾਰ ਰਜਵਾਹਾ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਅਨੁਸਾਰ ਸੰਬੰਧਿਤ ਵਿਭਾਗ ਦੀ ਮਾੜੀ ਕਾਰਜਪ੍ਰਣਾਲੀ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ।

ਅਜੀਤ ਡੈਸਕ 04-08-2026
ਸੰਘੋਲ, 3 ਅਗਸਤ (ਪਰਮਵੀਰ ਸਿੰਘ ਧਨੋਆ)-ਪਿੰਡ ਕੋਟਲਾ ਅਜਨੇਰ ਵਿਖੇ ਤੀਜੀ ਵਾਰ ਰਜਵਾਹਾ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਅਨੁਸਾਰ ਸੰਬੰਧਿਤ ਵਿਭਾਗ ਦੀ ਮਾੜੀ ਕਾਰਜਪ੍ਰਣਾਲੀ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਰਜਵਾਹਾ ਟੁੱਟਣ ਕਾਰਨ ਹਾਲਾਤ ਇਹ ਹਨ ਕਿ ਪਾਣੀ ਖੇਤਾਂ ਤੋਂ ਇਲਾਵਾ ਪਿੰਡ ’ਚ ਦਾਖਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਸਪਲਾਈ ਪਿੱਛੋਂ ਬੰਦ ਕਰ ਦਿੱਤੇ ਜਾਣ ਕਾਰਨ ਭਾਵੇਂ ਬਹੁਤੇ ਨੁਕਸਾਨ ਤੋਂ ਬਚਾਅ ਰਿਹਾ ਪਰ ਪੁਖ਼ਤਾ ਹੱਲ ਨਾ ਕੀਤੇ ਜਾਣ ਕਾਰਨ ਸਮੱਸਿਆ ਬਰਕਰਾਰ ਹੈ। ਰਜਵਾਹੇ ਨੇੜਲੇ ਲੋਕਾਂ ਦੱਸਿਆ ਕਿ ਵਿਭਾਗ ਵਲੋਂ ਮਿੱਟੀ/ ਥੈਲੇ ਆਦਿ ਰਾਹੀਂ ਆਰਜ਼ੀ ਰਿਪੇਅਰ ਕਰ ਦਿੱਤੀ ਜਾਂਦੀ ਹੈ, ਜੋ ਨਾਕਾਫ਼ੀ ਪ੍ਰਬੰਧ ਸਾਬਤ ਹੁੰਦਾ ਹੈ। ਪਿੰਡ ਵਾਸੀਆਂ ਤੇ ਕਿਸਾਨਾਂ ਨੇ ਸੰਬੰਧਿਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰਪੇਸ਼ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।
ਪਿਛਲੀ ਖ਼ਬਰ ਮਾਤਾ ਨੈਣਾ ਦੇਵੀ ਦੇ ਸਾਉਣ ਦੇ ਨਰਾਤਿਆਂ ਲਈ ਲੰਗਰ ਦੀਆਂ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਵਿਦਿਆਰਥੀਆਂ ਲਈ ਕਰਵਾਇਆ ਓਰੀਐਂਟੇਸ਼ਨ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।