04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ੍ਰੀ ਜੀ ਕ੍ਰਿਪਾ ਮੰਡਲ ਵਲੋਂ ਭਗਤ ਮਾਲ ਕਥਾ ਸੰਤ ਨਾਮਦੇਵ ਮੰਦਰ ਵਿਖੇ ਕੱਲ੍ਹ ਤੋਂ

ਬਸੀ ਪਠਾਣਾਂ, 3 ਅਗਸਤ (ਰਾਜਿੰਦਰ ਸ਼ਰਮਾ)-ਸ੍ਰੀ ਜੀ ਕ੍ਰਿਪਾ ਮੰਡਲ ਵਲੋਂ 5 ਰੋਜ਼ਾ ਭਗਤ ਮਾਲ ਕਥਾ ਸਮਾਗਮ ਸੰਤ ਨਾਮਦੇਵ ਮੰਦਰ ਵਿਖੇ 5 ਅਗਸਤ ਤੋਂ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੰਡਲ ਦੇ ਸੀਨੀਅਰ ਮੈਂਬਰ ਭਰਤ ਸ਼ਰਮਾ ਨੇ ਦੱਸਿਆ ਕਿ ਸ੍ਰੀ ਅਨਮੋਲ ਬਿਹਾਰੀ ਜੀ ਦੇ ਪ੍ਰਗਟ ਉਤਸਵ ਨੂੰ ਲੈ ਕੇ ਇਹ ਭਗਤ ਮਾਲ ਕਥਾ ਸਮਾਗਮ 5 ਅਗਸਤ ਤੋਂ ਸ਼ਾਮ 7 ਵਜੇ ਸੰਤ ਨਾਮਦੇਵ ਮੰਦਿਰ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ’ਚ ਕਥਾ ਬਿਆਸ ਸ੍ਰੀ ਅਤੁੱਲ ਕ੍ਰਿਸ਼ਨ ਸ਼ਾਸਤਰੀ ਵਰਿੰਦਾਵਨ ਧਾਮ ਤੋਂ ਆਪਣੀ ਸੁਰੀਲੀ ਬਾਣੀ ਰਾਹੀ ਭਜਨ-ਕੀਰਤਨ, ਧਾਰਮਿਕ ਪ੍ਰਵਚਨ, ਸਤਿਸੰਗ, ਪ੍ਰਭੂ ਮਹਿਮਾ ਦਾ ਗੁਣਗਾਨ ਕਰਨਗੇ।

ਅਜੀਤ ਡੈਸਕ 04-08-2026
ਬਸੀ ਪਠਾਣਾਂ, 3 ਅਗਸਤ (ਰਾਜਿੰਦਰ ਸ਼ਰਮਾ)-ਸ੍ਰੀ ਜੀ ਕ੍ਰਿਪਾ ਮੰਡਲ ਵਲੋਂ 5 ਰੋਜ਼ਾ ਭਗਤ ਮਾਲ ਕਥਾ ਸਮਾਗਮ ਸੰਤ ਨਾਮਦੇਵ ਮੰਦਰ ਵਿਖੇ 5 ਅਗਸਤ ਤੋਂ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੰਡਲ ਦੇ ਸੀਨੀਅਰ ਮੈਂਬਰ ਭਰਤ ਸ਼ਰਮਾ ਨੇ ਦੱਸਿਆ ਕਿ ਸ੍ਰੀ ਅਨਮੋਲ ਬਿਹਾਰੀ ਜੀ ਦੇ ਪ੍ਰਗਟ ਉਤਸਵ ਨੂੰ ਲੈ ਕੇ ਇਹ ਭਗਤ ਮਾਲ ਕਥਾ ਸਮਾਗਮ 5 ਅਗਸਤ ਤੋਂ ਸ਼ਾਮ 7 ਵਜੇ ਸੰਤ ਨਾਮਦੇਵ ਮੰਦਿਰ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ’ਚ ਕਥਾ ਬਿਆਸ ਸ੍ਰੀ ਅਤੁੱਲ ਕ੍ਰਿਸ਼ਨ ਸ਼ਾਸਤਰੀ ਵਰਿੰਦਾਵਨ ਧਾਮ ਤੋਂ ਆਪਣੀ ਸੁਰੀਲੀ ਬਾਣੀ ਰਾਹੀ ਭਜਨ-ਕੀਰਤਨ, ਧਾਰਮਿਕ ਪ੍ਰਵਚਨ, ਸਤਿਸੰਗ, ਪ੍ਰਭੂ ਮਹਿਮਾ ਦਾ ਗੁਣਗਾਨ ਕਰਨਗੇ। ਸਮਾਗਮ ਦੌਰਾਨ ਝੂਲਾਂ ਦਰਸ਼ਨ, ਅੰਬ ਉਤਸਵ, ਨੋਕਾ ਬਿਹਾਰ, ਫੁੱਲ ਬੰਗਲਾ, ਸ਼ਰਧਾ ਉਤਸਵ ਤੋਂ ਇਲਾਵਾ ਸ੍ਰੀ ਜੀ ਦੀ ਰਸੋਈ ਰਾਹੀਂ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਰਾਜ ਕੁਮਾਰ ਪਾਹੂਜਾ, ਭੀਮ ਸੈਨ ਸੇਤੀਆ, ਜਗਦੀਸ਼ ਕੁਮਾਰ ਜੱਗੀ, ਭਾਰਤ ਸ਼ਰਮਾ, ਆਸ਼ੂ ਮੋਦਗਿਲ, ਮਨੋਜ ਕੁਮਾਰ ਮੋਜੀ, ਪ੍ਰੇਮ ਸ਼ਰਮਾ, ਕਰਮ ਚੰਦ ਬੱਤਰਾ ਤੋਂ ਇਲਾਵਾ ਮੰਡਲ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਤੋਂ ਬਚਾਅ ਲਈ ਕੀਟਨਾਸ਼ਕ ਸਪਰੇਅ ਅਗਲੀ ਖ਼ਬਰ ਸੰਤ ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰੇ ਵਾਲਿਆਂ ਨੂੰ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।