05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬੈਲਜੀਅਮ ਪਹੁੰਚਣ ’ਤੇ ਪੰਜਾਬ ਦੇ ਮਾਸਟਰਜ਼ ਹਾਕੀ ਖਿਡਾਰੀਆਂ ਦਾ ਸਵਾਗਤ

ਖਮਾਣੋਂ, 4 ਅਗਸਤ (ਜੋਗਿੰਦਰ ਪਾਲ)-ਵਰਲਡ ਮਾਸਟਰਜ਼ ਹਾਕੀ ਵਲੋਂ 6 ਤੋਂ 16 ਅਗਸਤ ਤੱਕ ਬੈਲਜੀਅਮ ਦੇ ਸ਼ਹਿਰ ਬਰੈਸਖੈਟ ਵਿਖੇ ਕਰਵਾਏ ਜਾ ਰਹੇ ਮਾਸਟਰਜ਼ ਹਾਕੀ ਵਰਲਡ ਕੱਪ ਵਿਚ ਭਾਗ ਲੈਣ ਲਈ ਪੰਜਾਬ ਤੋਂ ਪਹੁੰਚੇ ਪੰਜ ਮਾਸਟਰਜ਼ ਹਾਕੀ ਖਿਡਾਰੀਆਂ ਡਾ. ਹਰਦੀਪ ਸਿੰਘ ਸ਼ਾਹੀ, ਕਮਲਜੀਤ ਸਿੰਘ ਸ਼ਾਹੀ, ਰੁਪਿੰਦਰ ਸਿੰਘ ਗਿੱਲ, ਅਵਤਾਰ ਸਿੰਘ ਤੇ ਨਰਿੰਦਰ ਸਿੰਘ ਦਾ ਬੈਲਜੀਅਮ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।

ਅਜੀਤ ਡੈਸਕ 05-08-2026
ਖਮਾਣੋਂ, 4 ਅਗਸਤ (ਜੋਗਿੰਦਰ ਪਾਲ)-ਵਰਲਡ ਮਾਸਟਰਜ਼ ਹਾਕੀ ਵਲੋਂ 6 ਤੋਂ 16 ਅਗਸਤ ਤੱਕ ਬੈਲਜੀਅਮ ਦੇ ਸ਼ਹਿਰ ਬਰੈਸਖੈਟ ਵਿਖੇ ਕਰਵਾਏ ਜਾ ਰਹੇ ਮਾਸਟਰਜ਼ ਹਾਕੀ ਵਰਲਡ ਕੱਪ ਵਿਚ ਭਾਗ ਲੈਣ ਲਈ ਪੰਜਾਬ ਤੋਂ ਪਹੁੰਚੇ ਪੰਜ ਮਾਸਟਰਜ਼ ਹਾਕੀ ਖਿਡਾਰੀਆਂ ਡਾ. ਹਰਦੀਪ ਸਿੰਘ ਸ਼ਾਹੀ, ਕਮਲਜੀਤ ਸਿੰਘ ਸ਼ਾਹੀ, ਰੁਪਿੰਦਰ ਸਿੰਘ ਗਿੱਲ, ਅਵਤਾਰ ਸਿੰਘ ਤੇ ਨਰਿੰਦਰ ਸਿੰਘ ਦਾ ਬੈਲਜੀਅਮ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਬੈਲਜੀਅਮ ਤੋਂ ਮੋਬਾਈਲ ਰਾਹੀਂ ਜਾਣਕਾਰੀ ਦਿੰਦਿਆਂ ਆਪਣੇ ਸਮੇਂ ਦੇ ਉੱਘੇ ਕਬੱਡੀ ਖਿਡਾਰੀ ਅਤੇ ਉੱਘੇ ਕਾਂਗਰਸੀ ਆਗੂ ਪ੍ਰੀਤਮ ਸਿੰਘ ਬਾਜਵਾ (ਖਮਾਣੋਂ) ਨੇ ਦੱਸਿਆ ਕਿ ਬੈਲਜੀਅਮ ਦੇ ਉੱਘੇ ਕਾਰੋਬਾਰੀ ਅਤੇ ਕਬੱਡੀ ਪ੍ਰਮੋਟਰ ਬਿਕਰਮਜੀਤ ਸਿੰਘ ਕਾਹਲੋਂ ਨੇ ਬਰੱਸਲਜ਼ ਹਵਾਈ ਅੱਡੇ ’ਤੇ ਖਿਡਾਰੀਆਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਰਲਡ ਕੱਪ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਹਲੋਂ ਨੇ ਕਿਹਾ ਕਿ ਸੰਸਾਰ ਭਰ ਵਿਚ ਵੱਸਦੇ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਪੰਜ ਮਾਸਟਰਜ਼ ਖਿਡਾਰੀ ਅਲਾਇੰਸ ਇੰਟਰਨੈਸ਼ਨਲ ਹਾਕੀ ਕਲੱਬ (55 ਸਾਲ ਉਮਰ ਵਰਗ) ਦੀ ਨੁਮਾਇੰਦਗੀ ਕਰਦਿਆਂ ਵਿਸ਼ਵ ਪੱਧਰ ਦੇ ਇਸ ਟੂਰਨਾਮੈਂਟ ਵਿਚ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਖਿਡਾਰੀ ਨੌਜਵਾਨ ਪੀੜ੍ਹੀ ਲਈ ਪੇ੍ਰਨਾ ਸਰੋਤ ਹਨ ਅਤੇ ਬੱਚਿਆਂ ਨੂੰ ਇਨ੍ਹਾਂ ਤੋਂ ਸੇਧ ਲੈ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਦੇਸ਼ ਦਾ ਨਾਂਅ ਵਿਸ਼ਵ ਪੱਧਰ ’ਤੇ ਹੋਰ ਰੌਸ਼ਨ ਕਰੇਗੀ ਅਤੇ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਦੇ ਮਾਣਮੱਤੇ ਇਤਿਹਾਸ ਨੂੰ ਅੱਗੇ ਵਧਾਏਗੀ।
ਪਿਛਲੀ ਖ਼ਬਰ ਡੀ. ਬੀ. ਯੂ. ਨੇ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਵਾਤਾਵਰਨ ਜਾਗਰੂਕਤਾ ਤੇ ਬੂਟੇ ਲਗਾਓ ਪ੍ਰੋਗਰਾਮ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।