10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡ ਪੇਧਨੀ ਵਿਖੇ ਤੀਆਂ ਦਾ ਪਵਿੱਤਰ ਤਿਉਹਾਰ ਮਨਾਇਆ

ਭਾਦਸੋਂ, 9 ਅਗਸਤ (ਪ੍ਰਦੀਪ ਦੰਦਰਾਲਾ)-ਗਰਾਮ ਪੰਚਾਇਤ ਪੇਧਨੀ ਵਲੋਂ ਸਰਪੰਚ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ 40 ਸਾਲ ਬਾਅਦ ਤੀਆਂ ਦਾ ਪਵਿੱਤਰ ਤਿਉਹਾਰ ਧੂਮ ਧਾਮ ਨਾਲ ਮਨਾਇਆ। ਇਸ ਸਮੇਂ ਪਿੰਡ ਦੀਆਂ ਵਿਆਹੀਆਂ, ਕੁਆਰੀਆਂ ਕੁੜੀਆਂ ਤੇ ਬੱਚੀਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਭੰਗੜਾ, ਗਿੱਧਾ, ਸਿੱਠਣੀਆਂ, ਲੋਕ ਨਾਚ ਤੇ ਪੰਜਾਬੀ ਵਿਰਸੇ ਦੀ ਪਹਿਚਾਣ ਨਾਲ ਸੰਬੰਧਿਤ ਗਾਣੇ ਗਾ ਕੇ ਮਨੋਰੰਜਨ ਕੀਤਾ।

ਅਜੀਤ ਡੈਸਕ 10-08-2026
ਭਾਦਸੋਂ, 9 ਅਗਸਤ (ਪ੍ਰਦੀਪ ਦੰਦਰਾਲਾ)-ਗਰਾਮ ਪੰਚਾਇਤ ਪੇਧਨੀ ਵਲੋਂ ਸਰਪੰਚ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ 40 ਸਾਲ ਬਾਅਦ ਤੀਆਂ ਦਾ ਪਵਿੱਤਰ ਤਿਉਹਾਰ ਧੂਮ ਧਾਮ ਨਾਲ ਮਨਾਇਆ। ਇਸ ਸਮੇਂ ਪਿੰਡ ਦੀਆਂ ਵਿਆਹੀਆਂ, ਕੁਆਰੀਆਂ ਕੁੜੀਆਂ ਤੇ ਬੱਚੀਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਭੰਗੜਾ, ਗਿੱਧਾ, ਸਿੱਠਣੀਆਂ, ਲੋਕ ਨਾਚ ਤੇ ਪੰਜਾਬੀ ਵਿਰਸੇ ਦੀ ਪਹਿਚਾਣ ਨਾਲ ਸੰਬੰਧਿਤ ਗਾਣੇ ਗਾ ਕੇ ਮਨੋਰੰਜਨ ਕੀਤਾ। ਇਸ ਮੌਕੇ ਪੰਚਾਇਤ ਵਲੋਂ ਆਈਆਂ ਕੁੜੀਆਂ ਨੂੰ ਮਿਠਾਈ ਤੇ ਨਕਦੀ ਦੇ ਕੇ ਮਾਣ ਸਨਮਾਨ ਦਿੰਦਿਆ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ, ਹਲਕਾ ਕੋਆਰਡੀਨੇਟਰ ਜਗਦੀਪ ਸਿੰਘ ਸਰਪੰਚ ਧੰਗੇੜਾ, ਇੰਦਰਜੀਤ ਸਿੰਘ ਮੂੰਡੇ, ਕੁਲਦੀਪ ਸਿੰਘ, ਗਗਨਦੀਪ ਸਿੰਘ ਯੂ. ਐਸ. ਏ., ਗੁਰਜੀਤ ਸਿੰਘ ਪੰਚ, ਜਸਵਿੰਦਰ ਸਿੰਘ, ਸੰਕੁਤਲਾ ਦੇਵੀ ਪੰਚ, ਗੁਰਵਿੰਦਰ ਸਿੰਘ ਪੰਚ, ਅੰਮ੍ਰਿਤ ਕੌਰ, ਹਰਵਿੰਦਰ ਕੌਰ, ਪਰਮਜੀਤ ਕੌਰ ਤੋਂ ਇਲਾਵਾ ਪਿੰਡ ਕੁੜੀਆ, ਬੱਚੀਆ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਤੀਆਂ ਦਾ ਅਨੰਦ ਮਾਣਿਆ।
ਪਿਛਲੀ ਖ਼ਬਰ ਪਬਲਿਕ ਮਾਡਰਨ ਸਕੂਲ ਦੀ ਵਿਦਿਆਰਥਣ ਸਹਿਜਪ੍ਰੀਤ ਨੇ ਤਾਇਕਵਾਂਡੋ ’ਚ ਜਿੱਤਿਆ ਦੂਜਾ ਸਥਾਨ ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰਾਂ ਦੀ ਆਪਸੀ ਲੜਾਈ ਨਾਲ ਸਨੌਰ ’ਚ ਬਣਿਆ ਸਹਿਮ ਦਾ ਮਾਹੌਲ ਝੜਪ ਮਗਰੋਂ ਸਨੌਰ ਵਾਸੀਆਂ ’ਚ ਵਧੀ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।