ਹਲਕਾ ਨਾਭਾ ਦੀ ਸਰੈਣਦਾਸ ਕਾਲੋਨੀ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਨਾਭਾ, 9 ਅਗਸਤ (ਵਰਿੰਦਰ ਵਰਮਾ)-ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਆਗੂ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਆਪਣੀ ਪਤਨੀ ਹਰਜੀਤ ਕੌਰ ਨਾਲ ਸਥਾਨਕ ਸਰੈਣਦਾਸ ਕਾਲੋਨੀ ਵਿਖੇ ਨਗਰ ਦੀਆਂ ਰੇਨੂੰ ਰਾਣੀ ਤੇ ਰੌਸ਼ਨੀ ਦੇਵੀ ਦੀ ਅਗਵਾਈ ਹੇਠ ਪਿੰਡ ਦੀਆਂ ਕੁੜੀਆਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਤੀਆਂ ਦੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ਪਿੰਡ ਦੀਆਂ ਕੁੜੀਆਂ ਵਲੋਂ ਗਿੱਧਾ ਤੇ ਬੋਲੀਆਂ ਪਾ ਕੇ ਇਹ ਤਿਉਹਾਰ ਨੱਚ-ਟੱਪ ਕੇ ਧੂਮਧਾਮ ਨਾਲ ਮਨਾਇਆ।
ਅਜੀਤ ਡੈਸਕ
10-08-2026