10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡ ਕਛਵਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਦੇਵੀਗੜ੍ਹ, 9 ਅਗਸਤ (ਰਾਜਿੰਦਰ ਸਿੰਘ ਮੌਜੀ)-ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਾਰਕ ਪ੍ਰਤੀਕ ਤੀਆਂ ਦਾ ਤਿਉਹਾਰ ਪਿੰਡ ਕਛਵਾ ਵਿਖੇ ਬਹੁਤ ਹੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਦੀ ਅਗਵਾਈ ਪਿੰਡ ਦੀ ਸਰਪੰਚ ਮਨਪ੍ਰੀਤ ਕੌਰ ਵਲੋਂ ਕੀਤੀ ਗਈ।

ਅਜੀਤ ਡੈਸਕ 10-08-2026
ਦੇਵੀਗੜ੍ਹ, 9 ਅਗਸਤ (ਰਾਜਿੰਦਰ ਸਿੰਘ ਮੌਜੀ)-ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਾਰਕ ਪ੍ਰਤੀਕ ਤੀਆਂ ਦਾ ਤਿਉਹਾਰ ਪਿੰਡ ਕਛਵਾ ਵਿਖੇ ਬਹੁਤ ਹੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਦੀ ਅਗਵਾਈ ਪਿੰਡ ਦੀ ਸਰਪੰਚ ਮਨਪ੍ਰੀਤ ਕੌਰ ਵਲੋਂ ਕੀਤੀ ਗਈ। ਸਾਵਣ ਮਹੀਨੇ ਦੀ ਆਮਦ ਨੂੰ ਮੁੱਖ ਰੱਖਦਿਆਂ ਮਨਾਏ ਇਸ ਤਿਉਹਾਰ ਨੇ ਪੂਰੇ ਪਿੰਡ ਵਿਚ ਖੁਸ਼ੀ ਤੇ ਤਿਉਹਾਰੀ ਮਾਹੌਲ ਪੈਦਾ ਕਰ ਦਿੱਤਾ। ਸਮਾਗਮ ਦੀ ਸ਼ੁਰੂਆਤ ਸਾਵਣ ਮਹੀਨੇ ਨਾਲ ਸੰਬੰਧਤ ਰਵਾਇਤੀ ਬੋਲੀਆਂ, ਗਿੱਧੇ ਤੇ ਟੱਪਿਆਂ ਨਾਲ ਹੋਈ। ਪਿੰਡ ਦੀਆਂ ਮੁਟਿਆਰਾਂ ਅਤੇ ਬਜ਼ੁਰਗ ਔਰਤਾਂ ਨੇ ਰੰਗ-ਬਰੰਗੇ ਸਲਵਾਰ ਸੂਟ ਅਤੇ ਫੁਲਕਾਰੀਆਂ ਪਾ ਕੇ ਸੱਭਿਆਚਾਰਕ ਰੰਗ ਬੰਨ੍ਹ ਦਿੱਤਾ। ਪੰਘੂੜੇ ਝੂਟਦੀਆਂ ਔਰਤਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਨਜ਼ਰ ਆ ਰਹੀ ਸੀ। ਇਸ ਮੌਕੇ ਪੰਜਾਬ ਦੇ ਪੁਰਾਣੇ ਖਾਣ-ਪੀਣ ਜਿਵੇਂ ਕਿ ਖੀਰ, ਪੂੜੇ ਤੇ ਹੋਰ ਰਵਾਇਤੀ ਪਕਵਾਨਾਂ ਦਾ ਆਨੰਦ ਵੀ ਲਿਆ ਗਿਆ। ਇਸ ਮੌਕੇ ਪਿੰਡ ਦੀ ਸਰਪੰਚ ਮਨਪ੍ਰੀਤ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੈ, ਸਗੋਂ ਇਹ ਸਾਡੇ ਅਮੀਰ ਵਿਰਸੇ, ਪੰਜਾਬੀ ਸਭਿਆਚਾਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਪਿੰਡ ਕਛਵਾ ਦੀਆਂ ਮਾਵਾਂ-ਧੀਆਂ ਨੇ ਇਕਮੁੱਠ ਹੋ ਕੇ ਇਸ ਤਿਉਹਾਰ ਨੂੰ ਸ਼ਾਨੋ-ਸ਼ੌਕਤ ਨਾਲ ਮਨਾਇਆ ਹੈ। ਸਮਾਗਮ ’ਚ ਪਿੰਡ ਦੀਆਂ ਸਮੂਹ ਔਰਤਾਂ ਤੇ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦੇ ਅੰਤ ਵਿਚ ਸਭ ਨੇ ਰਲ ਕੇ ਗਿੱਧਾ ਪਾਇਆ ਅਤੇ ਆਪਸੀ ਖੁਸ਼ੀਆਂ ਸਾਂਝੀਆਂ ਕੀਤੀਆਂ। ਪਿੰਡ ਕਛਵਾ ਵਿਚ ਮਨਾਇਆ ਇਹ ਤੀਆਂ ਦਾ ਤਿਉਹਾਰ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਪੰਜਾਬ ਦੀ ਜਵਾਨੀ ਨੂੰ ਨਸ਼ਾ-ਮੁਕਤ ਕਰਨ ਦੀ ਬਜਾਏ ਦਵਾਈਆਂ ’ਤੇ ਨਿਰਭਰ ਬਣਾਉਣਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਵੱਡੀ... ਅਗਲੀ ਖ਼ਬਰ ਸਾਵਣ ਮਹੀਨੇ ਦਾ ਰੂਹਾਨੀਅਤ ਤੇ ਸੱਭਿਆਚਾਰ ’ਚ ਵੱਡਾ ਮਹੱਤਵ-ਪ੍ਰੋ. ਅਮਨਦੀਪ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।