ਜਨਮ ਸੰਤ ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਮੌਕੇ ਗਤਕਾ ਟੀਮ ਦਾ ਸਨਮਾਨ
ਭਾਦਸੋਂ, 9 ਅਗਸਤ (ਗੁਰਬਖਸ ਸਿੰਘ ਵੜੈਚ)-ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਆਲੋਵਾਲ ਵਿਖੇ ਸੰਤ ਬਾਬਾ ਹਰਨੇਕ ਸਿੰਘ ਲੰਗਰਾਂ ਵਾਲਿਆਂ ਦੀ ਅਗਵਾਈ ਵਿਚ ਜਥੇਦਾਰ ਗੁਰਨੈਬ ਸਿੰਘ, ਜੱਸਾ ਸਿੰਘ ਸੰਧੂ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ ਦੀ ਗਤਕਾ ਪਾਰਟੀ ਦੀ ਟੀਮ ਦਾ ਸਨਮਾਨ ਕੀਤਾ। ਇਸ ਮੌਕੇ ਰਣਧੀਰ ਸਿੰਘ ਟਿਵਾਣਾ ਸਾਬਕਾ ਸਰਪੰਚ, ਕੰਵਲਜੀਤ ਸਿੰਘ ਇੰਚਾਰਜ, ਤਲਵਿੰਦਰ ਸਿੰਘ, ਧਰਮਜੀਤ ਸਿੰਘ ਸਰਪੰਚ ਆਲੋਵਾਲ, ਗਿਆਨੀ ਸਮਸ਼ੇਰ ਸਿੰਘ, ਬਾਬਾ ਅਵਤਾਰ ਸਿੰਘ ਮਸਤੁਆਣਾ, ਹੈਪੀ ਭੋੜੇ, ਜਸਪ੍ਰੀਤ ਸਿੰਘ ਟਿਵਾਣਾ, ਜੀਤ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਆਲੋਵਾਲ ਵੀ ਹਾਜ਼ਰ ਸਨ।
ਅਜੀਤ ਡੈਸਕ
10-08-2026