ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਵਾਸਤੇ ਅਮਲੋਹ ਤੋਂ ਲੰਗਰ ਦੀ ਰਸਦ ਰਵਾਨਾ ਲੰਗਰਾਂ ਲਈ ਦਸਵੰਧ ਕੱਢਣਾ ਵੀ ਵੱਡਾ ਦਾਨ ਹੈ-ਕਾਲਾ ਅਰੋੜਾ
ਅਮਲੋਹ, 12 ਅਗਸਤ (ਕੇਵਲ ਸਿੰਘ)-ਮਾਂ ਨੈਣਾਂ ਦੇਵੀ ਲੰਗਰ ਵੈੱਲਫੇਅਰ ਕਮੇਟੀ ਅਮਲੋਹ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਲਗਾਉਣ ਲਈ ਰਸਦ ਦਾ ਸਾਮਾਨ ਬੁੱਗਾ ਬੱਸ ਅੱਡਾ ਅਮਲੋਹ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਕਾਲਾ ਅਰੋੜਾ ਸਮੇਤ ਸ਼ਹਿਰ ਦੇ ਮੁਹਤਬਰ ਵਿਅਕਤੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਜਥੇ ਨੂੰ ਰਸਦ ਸਮੇਤ ਰਵਾਨਾ ਕੀਤਾ।
ਅਜੀਤ ਡੈਸਕ
13-08-2026