14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਬਲਾੜੀ ਖ਼ੁਰਦ ਦੀ ਕੋਆਪ੍ਰੇਟਿਵ ਸੁਸਾਇਟੀ ਵਲੋਂ ਸਬਸਿਡੀ ’ਤੇ ਖ਼ਰੀਦੀ ਮਸ਼ੀਨਰੀ ਕਿਸਾਨਾਂ ਲਈ ਹੋਵੇਗੀ ਲਾਹੇਵੰਦ ਸਾਬਿਤ-ਵਿਧਾਇਕ ਲਖਵੀਰ ਰਾਏ

ਫ਼ਤਹਿਗੜ੍ਹ ਸਾਹਿਬ, 13 ਅਗਸਤ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬਲਾੜ੍ਹੀ ਖ਼ੁਰਦ ਦੀ ਕੋ-ਆਪਰੇਟਿਵ ਸੁਸਾਇਟੀ ਵਲੋਂ ਪੰਜਾਬ ਸਰਕਾਰ ਦੀ 80 ਫ਼ੀਸਦੀ ਸਬਸਿਡੀ ਸਕੀਮ ਦਾ ਲਾਭ ਲੈਂਦਿਆਂ ਨਵੀਂ ਖੇਤੀਬਾੜੀ ਮਸ਼ੀਨਰੀ ਖ਼ਰੀਦੀ ਗਈ ਹੈ, ਜਿਸ ਨਾਲ ਛੋਟੇ ਤੇ ਸੀਮਤ ਕਿਸਾਨਾਂ ਲਈ ਵੱਡੀ ਰਾਹਤ ਮਿਲੇਗੀ। ਇਸ ਸੰਬੰਧੀ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਸਹਿਕਾਰੀ ਸਭਾ ਵਲੋਂ 80 ਫ਼ੀਸਦੀ ਸਬਸਿਡੀ ਤਹਿਤ ਖੇਤੀਬਾੜੀ ਮਸ਼ੀਨਰੀ ਲਈ ਅਪਲਾਈ ਕੀਤਾ ਗਿਆ ਸੀ, ਜਿਸ ਤਹਿਤ ਸਭਾ ਦਾ ਕੇਸ ਮਨਜ਼ੂਰ ਹੋਣ ਉਪਰੰਤ ਨਵਾਂ ਨੋਵਾ-655 ਟਰੈਕਟਰ ਖ਼ਰੀਦਿਆ ਗਿਆ ਹੈ, ਜੋਕਿ ਕਰੀਬ 12 ਲੱਖ ਰੁਪਏ ਦੀ ਕੀਮਤ ਵਾਲਾ ਇਹ ਟਰੈਕਟਰ 80 ਫ਼ੀਸਦੀ ਸਬਸਿਡੀ ਦੇ ਲਾਭ ਨਾਲ ਲਗਪਗ 2.

ਅਜੀਤ ਡੈਸਕ 14-08-2026
ਫ਼ਤਹਿਗੜ੍ਹ ਸਾਹਿਬ, 13 ਅਗਸਤ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬਲਾੜ੍ਹੀ ਖ਼ੁਰਦ ਦੀ ਕੋ-ਆਪਰੇਟਿਵ ਸੁਸਾਇਟੀ ਵਲੋਂ ਪੰਜਾਬ ਸਰਕਾਰ ਦੀ 80 ਫ਼ੀਸਦੀ ਸਬਸਿਡੀ ਸਕੀਮ ਦਾ ਲਾਭ ਲੈਂਦਿਆਂ ਨਵੀਂ ਖੇਤੀਬਾੜੀ ਮਸ਼ੀਨਰੀ ਖ਼ਰੀਦੀ ਗਈ ਹੈ, ਜਿਸ ਨਾਲ ਛੋਟੇ ਤੇ ਸੀਮਤ ਕਿਸਾਨਾਂ ਲਈ ਵੱਡੀ ਰਾਹਤ ਮਿਲੇਗੀ। ਇਸ ਸੰਬੰਧੀ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਸਹਿਕਾਰੀ ਸਭਾ ਵਲੋਂ 80 ਫ਼ੀਸਦੀ ਸਬਸਿਡੀ ਤਹਿਤ ਖੇਤੀਬਾੜੀ ਮਸ਼ੀਨਰੀ ਲਈ ਅਪਲਾਈ ਕੀਤਾ ਗਿਆ ਸੀ, ਜਿਸ ਤਹਿਤ ਸਭਾ ਦਾ ਕੇਸ ਮਨਜ਼ੂਰ ਹੋਣ ਉਪਰੰਤ ਨਵਾਂ ਨੋਵਾ-655 ਟਰੈਕਟਰ ਖ਼ਰੀਦਿਆ ਗਿਆ ਹੈ, ਜੋਕਿ ਕਰੀਬ 12 ਲੱਖ ਰੁਪਏ ਦੀ ਕੀਮਤ ਵਾਲਾ ਇਹ ਟਰੈਕਟਰ 80 ਫ਼ੀਸਦੀ ਸਬਸਿਡੀ ਦੇ ਲਾਭ ਨਾਲ ਲਗਪਗ 2.90 ਲੱਖ ਰੁਪਏ ਵਿਚ ਸਭਾ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਭਾ ਨੂੰ ਚਾਰ ਸੁਪਰ ਸੀਡਰ, ਚਾਰ ਰੀਪਰ ਅਤੇ ਇਕ ਪਲਟਵਾਂ ਹਲ਼ ਵੀ ਪ੍ਰਾਪਤ ਹੋਇਆ ਹੈ। ਸਮੁੱਚੀ ਖੇਤੀਬਾੜੀ ਮਸ਼ੀਨਰੀ ਦੀ ਕੀਮਤ 30 ਲੱਖ ਰੁਪਏ ਤੋਂ ਵੱਧ ਬਣਦੀ ਹੈ, ਪਰ ਸਬਸਿਡੀ ਦੇ ਲਾਭ ਕਾਰਨ ਇਹ ਸਾਰਾ ਸਾਜ਼ੋ-ਸਾਮਾਨ ਸਹਿਕਾਰੀ ਸਭਾ ਨੂੰ ਕਰੀਬ 6 ਲੱਖ ਰੁਪਏ ਵਿਚ ਪ੍ਰਾਪਤ ਹੋਇਆ ਹੈ। ਵਿਧਾਇਕ ਰਾਏ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਕਿਸਾਨਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਹਿਕਾਰੀ ਸਭਾਵਾਂ ਨੂੰ ਆਰਥਿਕ ਤੌਰ ’ਤੇ ਲਾਭਕਾਰੀ ਬਣਾਉਣ ਵੱਲ ਇਕ ਅਹਿਮ ਉਪਰਾਲਾ ਹੈ। ਇਸ ਨਾਲ ਖ਼ਾਸ ਕਰਕੇ ਛੋਟੇ ਕਿਸਾਨਾਂ ਨੂੰ ਖੇਤੀਬਾੜੀ ਦੇ ਮਹਿੰਗੇ ਸੰਦ ਕਿਰਾਏ ’ਤੇ ਲੈਣ ਜਾਂ ਖ਼ਰੀਦਣ ਵਿਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੇ ਸੰਕਲਪ ਨੂੰ ਮੁੜ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਭਾਵਾਂ ਦੀ ਅਗਵਾਈ ਇਮਾਨਦਾਰ ਅਤੇ ਕਿਸਾਨ ਹਿਤਾਂ ਲਈ ਕੰਮ ਕਰਨ ਵਾਲੇ ਨੌਜਵਾਨਾਂ ਵਲੋਂ ਕੀਤੀ ਜਾਵੇ ਤਾਂ ਇਹ ਸਭਾਵਾਂ ਕਿਸਾਨਾਂ ਲਈ ਆਮਦਨ ਦਾ ਵਧੀਆ ਸਾਧਨ ਬਣ ਸਕਦੀਆਂ ਹਨ। ਉਨ੍ਹਾਂ ਬਲਾੜ੍ਹੀ ਖ਼ੁਰਦ ਦੀ ਸਹਿਕਾਰੀ ਸਭਾ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਭਾ ਵਲੋਂ ਪਿਛਲੇ ਸਮੇਂ ਦੌਰਾਨ ਆਪਣਾ ਟਰੈਕਟਰ ਲੈ ਕੇ ਛੋਟੇ ਕਿਸਾਨਾਂ ਨੂੰ ਖੇਤੀਬਾੜੀ ਸੇਵਾਵਾਂ ਲਈ ਮੁਹੱਈਆ ਕਰਵਾਇਆ, ਜਿਸ ਨਾਲ ਸਭਾ ਨੂੰ ਕਰੀਬ ਡੇਢ ਲੱਖ ਰੁਪਏ ਦਾ ਮੁਨਾਫ਼ਾ ਹੋਇਆ। ਉਨ੍ਹਾਂ ਕਿਹਾ ਕਿ ਨਵੀਂ ਮਸ਼ੀਨਰੀ ਮਿਲਣ ਨਾਲ ਸਭਾ ਦੀਆਂ ਗਤੀਵਿਧੀਆਂ ਵਿਚ ਹੋਰ ਵਾਧਾ ਹੋਵੇਗਾ ਅਤੇ ਇਸ ਦੇ ਮੁਨਾਫ਼ੇ ਵਿਚ ਵੀ ਵਾਧਾ ਹੋਣ ਦੀ ਉਮੀਦ ਹੈ। ਇਸ ਮੌਕੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਡੇਰਾ, ਮਨਦੀਪ ਸਿੰਘ ਪੋਲਾ, ਪ੍ਰਧਾਨ ਸੁਖਬੀਰ ਸਿੰਘ ਈਸਰਹੇਲ, ਸਰਪੰਚ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਮੁਖ ਸਿੰਘ, ਮੀਤ ਪ੍ਰਧਾਨ ਹਰਜਿੰਦਰ ਸਿੰਘ, ਜਸਵਿੰਦਰ ਕੌਰ, ਜਗਦੇਵ ਸਿੰਘ, ਰਾਜਵੀਰ ਕੌਰ, ਪਰਮਿੰਦਰ ਸਿੰਘ, ਸ਼ਰਨਜੀਤ ਸਿੰਘ, ਹਰਬਖਸ਼ੀਸ਼ ਸਿੰਘ, ਸਕੱਤਰ ਸੁਭਾਸ਼ ਕੁਮਾਰ, ਸੇਲਜ਼ਮੈਨ ਗੁਰਸੇਵਕ ਸਿੰਘ ਬਲਾੜੀ, ਗੁਰਜੰਟ ਸਿੰਘ ਗਿੱਲ, ਹਰਜਿੰਦਰ ਸਿੰਘ, ਗੁਰਮੇਲ ਸਿੰਘ, ਨਰੰਗ ਸਿੰਘ ਖਰੋੜ ਮਨਦੀਪ ਸਿੰਘ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਅਮਲੋਹ ਦੀ ਹਰਿੰਦਰ ਕੌਰ ਚੀਮਾ ਬਣੀ ਪ੍ਰਧਾਨ ਤੇ ਅਤੁਲ ਲੁਟਾਵਾ ਬਣੇ ਵਾਈਸ ਪ੍ਰਧਾਨ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਪਿੰਡ ਜੱਲ੍ਹਾ ਵਿਚ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।