ਬੇਕਾਬੂ ਮੋਟਰਸਾਈਕਲ ਦਰੱਖ਼ਤ ਨਾਲ ਟਕਰਾਇਆ, ਨੌਜਵਾਨ ਦੀ ਮੌਤ
ਸੰਘੋਲ, 19 ਅਗਸਤ (ਪਰਮਵੀਰ ਸਿੰਘ ਧਨੋਆ)-ਪਿੰਡ ਬੁਰਜ ਨੇੜੇ ਲਿੰਕ ਸੜਕ ’ਤੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਸਵੇਰੇ ਪਤਾ ਲੱਗਾ ਜਦੋਂ ਪਿੰਡ ਵਾਲਿਆਂ ਝੋਨੇ ਦੇ ਖੇਤ ’ਚ ਮੂਧੇ-ਮੂੰਹ ਡਿੱਗੇ ਪਏ ਨੌਜਵਾਨ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ।
ਹਾਦਸੇ ਦਾ ਸ਼ਿਕਾਰ ਨੌਜਵਾਨ ਅਤੇ ਮੋਟਰਸਾਈਕਲ। ਅਜੀਤ ਤਸਵੀਰ
20-08-2026