20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੋਸਟ ਆਫ਼ਿਸ ਵਿਖੇ ਪੈਨਸ਼ਨਰਜ਼ ਵਲੋਂ ਧਰਨਾ

ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਫੋਰਮ ਆਫ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ (ਐਫ. ਸੀ.

ਅਜੀਤ ਡੈਸਕ 20-08-2026
ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਫੋਰਮ ਆਫ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ (ਐਫ.ਸੀ.ਪੀ.ਏ.) ਨਵੀਂ ਦਿੱਲੀ ਦੇ ਸੱਦੇ ’ਤੇ ਸਾਰੇ ਭਾਰਤ ਦੇ ਸੈਂਟਰ ਗੌਰਮਿੰਟ ਪੈਨਸ਼ਨਰਜ਼ ਅਤੇ ਫੈਮੀਲੀ ਪੈਨਸ਼ਨਰਜ਼ ਵਲੋਂ ‘ਧਿਆਨ ਖਿੱਚੋ ਦਿਵਸ’ ਦੇ ਰੂਪ ਵਿਚ ਸਾਰੇ ਭਾਰਤ ਵਿਚ ਜ਼ਿਲ੍ਹਾ ਪੱਧਰ ’ਤੇ ਵਿਸ਼ਾਲ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਵੀ ਭੇਜੇ ਗਏ। ਇਸ ਕੜੀ ਤਹਿਤ ਅੱਜ ਹੈੱਡ ਪੋਸਟ ਆਫ਼ਿਸ ਪਟਿਆਲਾ ਦੇ ਮੁੱਖ ਗੇਟ ਤੋਂ ਬਾਹਰ ਪੋਸਟਲ ਅਤੇ ਆਰ.ਐਮ.ਐਸ. ਪੈਨਸ਼ਨਰਜ਼ ਐਸੋਸੀਏਸ਼ਨ, ਪਟਿਆਲਾ ਡਵੀਜ਼ਨ ਅਤੇ ਸੈਂਟਰਲ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ ਵਲੋਂ ਸੈਂਕੜੇ ਪੈਨਸ਼ਨਰਜ਼ ਨੇ ਇਸ ਵਿਸ਼ਾਲ ਧਰਨੇ/ਪ੍ਰਦਰਸ਼ਨ ਵਿਚ ਹਿੱਸਾ ਲਿਆ ਅਤੇ ਭਾਰਤ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੁੱਖ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਰ ਕਰੋ, ਐਨ.ਪੀ.ਐੱਸ. ਅਤੇ ਯੂ.ਪੀ.ਐੱਸ. ਨੂੰ ਰੱਦ ਤੇ ਪੈਨਸ਼ਨਜ਼ ਰੂਲਜ਼, ਵੈਲੀਡੇਜਨ ਐਕਟ 2025 ਨੂੰ ਰੱਦ ਤੋਂ ਇਲਾਵਾ ਅੱਠਵੇਂ ਤਨਖ਼ਾਹ ਕਮਿਸ਼ਨ ਦੀਆਂ ਸ਼ਰਤਾਂ ਵਿਚ ਸੋਧ ਕਰਕੇ 2026 ਦੇ ਪਹਿਲਾਂ ਵਾਲੇ ਪੈਨਸ਼ਨਰਾਂ ਦੀ ਪੈਨਸ਼ਨ ਯੋਗ ਯਕੀਨੀ ਬਣਾਈ ਜਾਣ ਦੀ ਮੰਗ ਕੀਤੀ ਗਈ। ਇਸ ਧਰਨੇ ਮੁਜ਼ਾਹਰੇ ਦੀ ਪ੍ਰਧਾਨਗੀ ਮੈਡਮ ਕੁਲਵੰਤ ਕੌਰ, ਬੰਤ ਸਿੰਘ ਰਿਟਾਇਰਡ ਆਈ.ਟੀ.ਓ., ਅਤੇ ਜੈ ਰਾਮ ਪੋਸਟਲ ਡਿਪਾਰਟਮੈਂਟ ਨੇ ਕੀਤੀ।
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ’ਚ ਵਿਦਿਆਰਥੀਆਂ ਨੂੰ ਰੁਜ਼ਗਾਰ ਸੰਬੰਧੀ ਮੌਕਿਆਂ ਬਾਰੇ ਦਿੱਤੀ ਜਾਣਕਾਰੀ ਅਗਲੀ ਖ਼ਬਰ ‘ ਆਪ’ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ- ਕਾਂਗਰਸੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।