21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪਿੰਡ ਠੀਕਰੀਵਾਲ ਵਿਖੇ ਛਿੰਝ ਮੇਲਾ 1 ਸਤੰਬਰ ਨੂੰ

ਖਮਾਣੋਂ, 20 ਅਗਸਤ (ਜੋਗਿੰਦਰ ਪਾਲ)-ਬਾਬਾ ਗੋਬਿੰਦਗਿਰ ਜੀ ਦੀ ਯਾਦ ਵਿਚ ਨਜ਼ਦੀਕੀ ਪਿੰਡ ਠੀਕਰੀਵਾਲ ਵਿਖੇ 50ਵਾਂ ਛਿੰਝ ਮੇਲਾ ਬਾਬਾ ਗੋਬਿੰਦਗਿਰ ਦੇ ਅਸਥਾਨਾਂ ’ਤੇ 1 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਸਵਰਨ ਸਿੰਘ, ਨੰਬਰਦਾਰ ਲਖਵੀਰ ਸਿੰਘ ਮੀਤ ਪ੍ਰਧਾਨ ਸੁਖਦੇਵ ਸਿੰਘ, ਹਰੀ ਸਿੰਘ ਮੈਂਬਰ ਤੇ ਹਰਬੰਸ ਸਿੰਘ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਅਤੇ ਉਮੇਸ਼ ਮੱਥਰਾ ਵਿਚਕਾਰ ਹੋਵੇਗੀ।

ਅਜੀਤ ਡੈਸਕ 21-08-2026
ਖਮਾਣੋਂ, 20 ਅਗਸਤ (ਜੋਗਿੰਦਰ ਪਾਲ)-ਬਾਬਾ ਗੋਬਿੰਦਗਿਰ ਜੀ ਦੀ ਯਾਦ ਵਿਚ ਨਜ਼ਦੀਕੀ ਪਿੰਡ ਠੀਕਰੀਵਾਲ ਵਿਖੇ 50ਵਾਂ ਛਿੰਝ ਮੇਲਾ ਬਾਬਾ ਗੋਬਿੰਦਗਿਰ ਦੇ ਅਸਥਾਨਾਂ ’ਤੇ 1 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਸਵਰਨ ਸਿੰਘ, ਨੰਬਰਦਾਰ ਲਖਵੀਰ ਸਿੰਘ ਮੀਤ ਪ੍ਰਧਾਨ ਸੁਖਦੇਵ ਸਿੰਘ, ਹਰੀ ਸਿੰਘ ਮੈਂਬਰ ਤੇ ਹਰਬੰਸ ਸਿੰਘ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਅਤੇ ਉਮੇਸ਼ ਮੱਥਰਾ ਵਿਚਕਾਰ ਹੋਵੇਗੀ। ਦੂਜੀ ਝੰਡੀ ਦੀ ਕੁਸ਼ਤੀ ਸਾਨਵੀਰ ਕੋਹਲੀ ਤੇ ਨਿਸ਼ਾਂਤ ਬਮਡੋਲਾ ਵਿਚਕਾਰ ਹੋਵੇਗੀ। ਝੰਡੀ ਦੀ ਕੁਸ਼ਤੀ ਦੇ ਇਨਾਮ ਵਿਚ ਗੁਰਸੇਵਕ ਸਿੰਘ ਕੈਨੇਡਾ, ਹੇਮਪ੍ਰੀਤ ਸਿੰਘ ਕੈਨੇਡਾ ਤੇ ਲਵਪ੍ਰੀਤ ਸਿੰਘ ਕੈਨੇਡਾ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਪਿਛਲੀ ਖ਼ਬਰ ਰੰਗਲਾ ਪੰਜਾਬ ਮੁਹਿੰਮ ਤਹਿਤ ਬਲਾਕ ਖੇੜਾ ਦੇ 28 ਪਿੰਡਾਂ ਦਾ 1.71 ਕਰੋੜ ਰੁਪਏ ਨਾਲ ਹੋਵੇਗਾ ਸਰਬਪੱਖੀ ਵਿਕਾਸ-ਵਿਧਾਇਕ ਲਖਵ... ਅਗਲੀ ਖ਼ਬਰ 70 ਵੀਆਂ ਗਰਮ ਰੁੱਤ ਖੇਡਾਂ ਜ਼ੋਨ ਭਾਦਸੋਂ ਦੀ ਸ਼ਾਨਦਾਰ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।