ਜੈ ਮਾਂ ਨੈਣਾ ਦੇਵੀ ਲੰਗਰ ਕਮੇਟੀ ਵਲੋਂ ਵਿਸ਼ਾਲ ਕੰਜਕ ਪੂਜਨ ਤੇ ਮਾਤਾ ਦੀ ਚੌਂਕੀ ਦਾ ਆਯੋਜਨ
ਬਸੀ ਪਠਾਣਾਂ, 20 ਅਗਸਤ (ਰਾਜਿੰਦਰ ਸ਼ਰਮਾ)-ਸ੍ਰੀ ਊਸ਼ਾ ਮਾਤਾ ਮੰਦਰ ਬਸੀ ਪਠਾਣਾਂ ਵਿਖੇ ਜੈ ਮਾਂ ਨੈਣਾਂ ਦੇਵੀ ਲੰਗਰ ਕਮੇਟੀ ਸੰਗਰੂਰ ਵਲੋਂ ਕਮੇਟੀ ਪ੍ਰਧਾਨ ਨਰੇਸ਼ ਗੋਇਲ ਦੀ ਅਗਵਾਈ ਹੇਠ ਵਿਸ਼ਾਲ ਕੰਜਕ ਪੂਜਨ ਤੇ ਮਾਤਾ ਸ੍ਰੀ ਨੈਣਾ ਦੇਵੀ ਦੀ ਚੌਂਕੀ ਦਾ ਆਯੋਜਨ ਸ਼ਰਧਾ ਨਾਲ ਕੀਤਾ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਅਜੀਤ ਡੈਸਕ
21-08-2026