ਇਕਬਾਲ ਰਾਏ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਹੋਰ ਬਿਹਤਰ ਕੰਮ ਕਰੇਗੀ-ਵਿਧਾਇਕ ਗੈਰੀ ਬੜਿੰਗ
ਅਮਲੋਹ, 24 ਅਗਸਤ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਮਾਰਕੀਟ ਕਮੇਟੀ ਅਮਲੋਹ ਦੇ ਨਵ-ਨਿਯੁਕਤ ਚੇਅਰਮੈਨ ਇਕਬਾਲ ਸਿੰਘ ਰਾਏ ਵਲੋਂ ਆਪਣੇ ਸਾਥੀਆਂ ਦੇ ਵੱਡੇ ਕਾਫ਼ਲੇ ਸਮੇਤ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆੜ੍ਹਤੀਏ, ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਤੇ ਇਕਬਾਲ ਸਿੰਘ ਰਾਏ ਦੇ ਨਜ਼ਦੀਕੀ ਸਾਥੀ ਵੱਡੀ ਗਿਣਤੀ ਵਿਚ ਮੌਜੂਦ ਸਨ।
ਅਮਲੋਹ, 24 ਅਗਸਤ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਮਾਰਕੀਟ ਕਮੇਟੀ ਅਮਲੋਹ ਦੇ ਨਵ-ਨਿਯੁਕਤ ਚੇਅਰਮੈਨ ਇਕਬਾਲ ਸਿੰਘ ਰਾਏ ਵਲੋਂ ਆਪਣੇ ਸਾਥੀਆਂ ਦੇ ਵੱਡੇ ਕਾਫ਼ਲੇ ਸਮੇਤ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆੜ੍ਹਤੀਏ, ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਤੇ ਇਕਬਾਲ ਸਿੰਘ ਰਾਏ ਦੇ ਨਜ਼ਦੀਕੀ ਸਾਥੀ ਵੱਡੀ ਗਿਣਤੀ ਵਿਚ ਮੌਜੂਦ ਸਨ। ਇਕਬਾਲ ਸਿੰਘ ਰਾਏ ਨੇ ਵਿਧਾਇਕ ਗੈਰੀ ਬੜਿੰਗ ਨੂੰ ਬੁੱਕਾ ਭੇਟ ਕਰਕੇ ਨਵੀਂ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ। ਉਪਰੰਤ ਵਿਧਾਇਕ ਗੈਰੀ ਬੜਿੰਗ ਵਲੋਂ ਨਵ-ਨਿਯੁਕਤ ਚੇਅਰਮੈਨ ਇਕਬਾਲ ਸਿੰਘ ਰਾਏ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਇਕਬਾਲ ਸਿੰਘ ਰਾਏ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਤਨਦੇਹੀ ਤੇ ਲਗਨ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਸੰਸਥਾ ਹੈ ਅਤੇ ਇਸ ਦੀ ਕਾਰਗੁਜ਼ਾਰੀ ਦਾ ਇਲਾਕੇ ਦੇ ਲੋਕਾਂ ਉੱਪਰ ਸਿੱਧਾ ਪ੍ਰਭਾਵ ਪੈਂਦਾ ਹੈ। ਚੇਅਰਮੈਨ ਇਕਬਾਲ ਸਿੰਘ ਰਾਏ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਲਈ ਇਹ ਮਾਣ ਵਾਲੀ ਗੱਲ ਹੈ ਅਤੇ ਉਹ ਇਸ ਸਨਮਾਨ ਲਈ ਹਮੇਸ਼ਾ ਵਿਧਾਇਕ ਗੈਰੀ ਬੜਿੰਗ ਦੇ ਰਿਣੀ ਰਹਿਣਗੇ। ਉੁਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਅਮਲੋਹ ਨਾਲ ਸੰਬੰਧਿਤ ਹਰ ਵਿਅਕਤੀ ਦੇ ਜਾਇਜ਼ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਕਿਸਾਨਾਂ, ਆੜ੍ਹਤੀਆਂ ਤੇ ਹੋਰ ਸੰਬੰਧਿਤ ਵਰਗਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ, ਬਲਾਕ ਸੰਮਤੀ ਅਮਲੋਹ ਦੇ ਚੇਅਰਮੈਨ ਰਣਜੀਤ ਸਿੰਘ ਪਨਾਗ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪਰਮਵੀਰ ਸਿੰਘ ਮਾਂਗਟ, ਹਲਕਾ ਪ੍ਰਧਾਨ ਅਵਤਾਰ ਮੁਹੰਮਦ ਟੈਣੀ, ਸਰਪੰਚ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਹੁੰਦਲ, ਕੁਲਜੀਤ ਸਿੰਘ ਨਰਾਇਣਗੜ੍ਹ, ਯਾਦਵਿੰਦਰ ਸਿੰਘ ਮਾਨਗੜ੍ਹ, ਅਸੀਸ਼ ਜਿੰਦਲ ਸੈਕਟਰੀ, ਸਰਪੰਚ ਹਰਦੀਪ ਸਿੰਘ ਮਛਰਾਏ, ਤਰਨਦੀਪ ਬਦੇਸ਼ਾ, ਸੰਮਤੀ ਮੈਂਬਰ ਰਤਨ ਲਾਲ, ਨੇਕ ਸਿੰਘ, ਮੇਜਰ ਸਿੰਘ ਮਾਲੋਵਾਲ, ਹਰਦੇਵ ਸਿੰਘ ਸੌਂਟੀ, ਹਰਜਿੰਦਰ ਸਿੰਘ ਰੰਘੇੜੀ, ਹਰਜਿੰਦਰ ਸਿੰਘ ਮਾਜਰੀ, ਨਿਰਭੈ ਸਿੰਘ ਧੂੰਮੀ, ਜੱਗਾ ਭੋਲੀਆ, ਇਕਬਾਲ ਸਿੰਘ, ਜਸਵੰਤ ਸਿੰਘ, ਸਤਿੰਦਰ ਸਿੰਘ, ਮੈਂਬਰ ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚ, ਆੜ੍ਹਤੀਏ ਵੱਡੀ ਗਿਣਤੀ ਵਿਚ ਮੌਜੂਦ ਸਨ।