25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲਾ ਅੰਤਰ-ਸਕੂਲ ਵੈਦਿਕ ਭਾਸ਼ਨ ਮੁਕਾਬਲਾ ਸਮਾਪਤ

ਮੰਡੀ ਗੋਬਿੰਦਗੜ੍ਹ, 24 ਅਗਸਤ (ਇਕਬਾਲਦੀਪ ਸੰਧੂ)-ਵਿਦਿਆਰਥੀਆਂ ਨੂੰ ਵੇਦਾਂ, ਭਾਰਤੀ ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਤੇ ਜੀਵਨ ’ਚ ਵੈਦਿਕ ਵਿਚਾਰਧਾਰਾ ਦੀ ਸਾਰਥਿਕਤਾ ਨਾਲ ਜੋੜਨ ਦੇ ਉਦੇਸ਼ ਨਾਲ ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਅੰਤਰ-ਸਕੂਲ ਵੈਦਿਕ ਭਾਸ਼ਨ ਮੁਕਾਬਲੇ ਦੇ ਪਹਿਲੇ ਦੌਰ ਦਾ ਆਯੋਜਨ ਕੀਤਾ। ਸਮਾਗਮ ਵਿਚ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਵਿਦਿਆਰਥੀਆਂ ਨੇ ਜੀਵਨ ਵਿਚ ਵੈਦਿਕ ਵਿਚਾਰਾਂ ਦੀ ਉਪਯੋਗਤਾ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ’ਤੇ ਪ੍ਰਭਾਵਸ਼ਾਲੀ ਭਾਸ਼ਨ ਪੇਸ਼ ਕੀਤੇ।

ਅਜੀਤ ਡੈਸਕ 25-08-2026
ਮੰਡੀ ਗੋਬਿੰਦਗੜ੍ਹ, 24 ਅਗਸਤ (ਇਕਬਾਲਦੀਪ ਸੰਧੂ)-ਵਿਦਿਆਰਥੀਆਂ ਨੂੰ ਵੇਦਾਂ, ਭਾਰਤੀ ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਤੇ ਜੀਵਨ ’ਚ ਵੈਦਿਕ ਵਿਚਾਰਧਾਰਾ ਦੀ ਸਾਰਥਿਕਤਾ ਨਾਲ ਜੋੜਨ ਦੇ ਉਦੇਸ਼ ਨਾਲ ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਅੰਤਰ-ਸਕੂਲ ਵੈਦਿਕ ਭਾਸ਼ਨ ਮੁਕਾਬਲੇ ਦੇ ਪਹਿਲੇ ਦੌਰ ਦਾ ਆਯੋਜਨ ਕੀਤਾ। ਸਮਾਗਮ ਵਿਚ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਵਿਦਿਆਰਥੀਆਂ ਨੇ ਜੀਵਨ ਵਿਚ ਵੈਦਿਕ ਵਿਚਾਰਾਂ ਦੀ ਉਪਯੋਗਤਾ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ’ਤੇ ਪ੍ਰਭਾਵਸ਼ਾਲੀ ਭਾਸ਼ਨ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਡਾ. ਨੀਰਜ ਗੋਇਲ, ਪ੍ਰਿੰਸੀਪਲ, ਐਮ. ਐਸ. ਮੋਦੀ ਕਾਲਜ, ਪਟਿਆਲਾ ਨੇ ਕੀਤੀ, ਜਦਕਿ ਰਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਡਾ. ਪਵਨ ਕੁਮਾਰ ਪ੍ਰਿੰਸੀਪਲ, ਆਰ. ਐਸ. ਐਮ. ਕਾਲਜ ਆਫ਼ ਐਜੂਕੇਸ਼ਨ ਖੰਨਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਇਸ ਮੌਕੇ ਡਾ. ਨੀਰੂ ਅਰੋੜਾ, ਰਿਤੂ ਸਿੰਘ, ਡਾ. ਸੁਰੇਸ਼ ਨਾਇਕ, ਨੀਰਜ ਸੂਦ, ਅਰਚਨਾ ਗੁਪਤਾ, ਸਰਵਪ੍ਰੀਤ ਕੌਰ, ਡਾ. ਨਿਸ਼ੀ ਬਾਲਾ, ਡਾਇਰੈਕਟਰ ਪਿਮਟ. ਤੇ ਸੰਜੀਵ ਥੋਰ ਸਮੇਤ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਰਵਿੰਦਰ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦਾ ਉਦੇਸ਼ ਕੇਵਲ ਕਿਤਾਬੀ ਗਿਆਨ ਪ੍ਰਦਾਨ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਵਿਚ ਚਰਿੱਤਰ ਨਿਰਮਾਣ, ਨੈਤਿਕਤਾ, ਅਨੁਸ਼ਾਸਨ, ਫ਼ਰਜ਼ ਦੀ ਭਾਵਨਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਵੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਨੀਰਜ ਗੋਇਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ ਅਤੇ ਪ੍ਰਗਟਾਵੇ ਦੇ ਹੁਨਰ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਡਾ. ਪਵਨ ਕੁਮਾਰ ਨੇ ਵੀ ਵਿਦਿਆਰਥੀਆਂ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਵੈਦਿਕ ਗਿਆਨ ਅਤੇ ਭਾਰਤੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਨੂੰ ਜੀਵਨ ਵਿਚ ਅਪਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਮੁਕਾਬਲੇ ਵਿਚ ਪਹਿਲਾ ਇਨਾਮ ਗੁਰਸਹਿਜ ਕੌਰ, ਨਰੋਤਮ ਵਿੱਦਿਆ ਮੰਦਰ, ਦੂਜਾ ਇਨਾਮ ਸ਼ੁਭਕੀਰਤ ਕੌਰ, ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਤੇ ਤੀਜਾ ਇਨਾਮ ਹਰਸਿਮਰਤ ਕੌਰ ਗੋਬਿੰਦਗੜ੍ਹ ਪਬਲਿਕ ਸਕੂਲ ਨੇ ਜਿੱਤਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਡਾ. ਨੀਨਾ ਸੇਠ ਪਜਨੀ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਵੈਦਿਕ ਗਿਆਨ, ਭਾਰਤੀ ਸੱਭਿਆਚਾਰ ਤੇ ਮੁੱਲ-ਅਧਾਰਤ ਸਿੱਖਿਆ ਪ੍ਰਤੀ ਰੁਚੀ ਪੈਦਾ ਕਰਨਾ ਸਮੇਂ ਦੀ ਮਹੱਤਵਪੂਰਨ ਲੋੜ ਹੈ। ਅੰਤ ਵਿਚ ਵੇਦ ਪ੍ਰਚਾਰ ਮੰਡਲ ਦੇ ਸੰਸਥਾਪਕ ਰੌਸ਼ਨ ਲਾਲ ਆਰੀਆ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਭਾਗ ਲੈਣ ਵਾਲੇ ਸਾਰੇ ਸਕੂਲਾਂ, ਵਿਦਿਆਰਥੀਆਂ, ਪ੍ਰਿੰਸੀਪਲਾਂ, ਅਧਿਆਪਕਾਂ-ਇੰਚਾਰਜਾਂ, ਜੱਜਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਵਿਅਕਤੀ ਨੂੰ ਰੋਲ ਮਾਡਲ ਕਹਿਣਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ-ਚੁੰਨੀ ਅਗਲੀ ਖ਼ਬਰ ਨਵੀਂ ਫ਼ਸਲ ਮੰਡੀ ’ਚ ਆਉਣ ਲਈ ਤਿਆਰ, ਫੜ੍ਹ ਨਹੀਂ ਖ਼ਾਲੀ ਖਰੀਦ ਏਜੰਸੀਆਂ ਨੇ ਹਾਲੇ ਤੱਕ ਬੀਤੇ ਸੀਜ਼ਨ ਦੀ ਨਹੀਂ ਚੁੱਕੀ ਕਣਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।