‘ ਤੀਆਂ ਦਾ ਵਿਸ਼ੇਸ਼ ਪ੍ਰੋਗਰਾਮ’ ਅੱਜ-ਰਣਜੋਧ ਹਡਾਣਾ
ਸਨੌਰ, 1 ਸਤੰਬਰ (ਸੋਖਲ)-ਸੂਬੇ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਦੇ ਨਾਲ-ਨਾਲ ਮਾਤਾਵਾਂ, ਭੈਣਾਂ ਤੇ ਵਿਸ਼ੇਸ਼ ਕਰ ਸਖੀਆਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ 1 ਸਤੰਬਰ ਨੂੰ ‘ਤੀਆਂ ਦਾ ਵਿਸ਼ੇਸ਼ ਪ੍ਰੋਗਰਾਮ’ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਹਡਾਣਾ ਨੇ ਹੋਰ ਦੱਸਿਆ ਕਿ ਇਹ ਰੰਗਾਂ-ਰੰਗ ਸੱਭਿਆਚਾਰਕ ਸਮਾਗਮ ਜੋੜੀਆਂ ਸੜਕਾਂ ਸਥਿਤ ਇਕ ਨਿੱਜੀ ਪੈਲੇਸ ਵਿਖੇ ਸ਼ੁਰੂ ਹੋਵੇਗਾ।
ਅਜੀਤ ਡੈਸਕ
02-09-2026