ਗੋਬਿੰਦਗੜ੍ਹ ਪਬਲਿਕ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਨੇ ਰਚਿਆ ਸਾਹਿਤਕ ਇਤਿਹਾਸ
ਮੰਡੀ ਗੋਬਿੰਦਗੜ੍ਹ, 2 ਸਤੰਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਦੋ ਹੋਣਹਾਰ ਵਿਦਿਆਰਥੀਆਂ ਸੰਚਿਤ ਜੈਸਵਾਲ ਤੇ ਮਨਜੀਤ ਸਿੰਘ ਨੇ ਆਪਣੀ ਅਸਾਧਾਰਨ ਸਾਹਿਤਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ‘ਮਨੁੱਖੀ ਚੇਤਨਾ ਦਾ ਸਾਰ’ ਨਾਮਕ ਇਕ ਚਿੰਤਨਸ਼ੀਲ ਅਤੇ ਵਿਚਾਰਵਾਨ ਕਿਤਾਬ ਪ੍ਰਕਾਸ਼ਿਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਿਲੱਖਣ ਕਿਤਾਬ ਨੂੰ ਸੰਚਿਤ ਜੈਸਵਾਲ ਨੇ ਲਿਖਿਆ ਹੈ, ਜਦਕਿ ਮਨਜੀਤ ਸਿੰਘ ਨੇ ਇਸ ਦਾ ਸੰਪਾਦਨ ਕੀਤਾ ਹੈ।
ਮੰਡੀ ਗੋਬਿੰਦਗੜ੍ਹ, 2 ਸਤੰਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਦੋ ਹੋਣਹਾਰ ਵਿਦਿਆਰਥੀਆਂ ਸੰਚਿਤ ਜੈਸਵਾਲ ਤੇ ਮਨਜੀਤ ਸਿੰਘ ਨੇ ਆਪਣੀ ਅਸਾਧਾਰਨ ਸਾਹਿਤਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ‘ਮਨੁੱਖੀ ਚੇਤਨਾ ਦਾ ਸਾਰ’ ਨਾਮਕ ਇਕ ਚਿੰਤਨਸ਼ੀਲ ਅਤੇ ਵਿਚਾਰਵਾਨ ਕਿਤਾਬ ਪ੍ਰਕਾਸ਼ਿਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਿਲੱਖਣ ਕਿਤਾਬ ਨੂੰ ਸੰਚਿਤ ਜੈਸਵਾਲ ਨੇ ਲਿਖਿਆ ਹੈ, ਜਦਕਿ ਮਨਜੀਤ ਸਿੰਘ ਨੇ ਇਸ ਦਾ ਸੰਪਾਦਨ ਕੀਤਾ ਹੈ। ਮਨੁੱਖੀ ਚੇਤਨਾ ਦੀਆਂ ਗਹਿਰਾਈਆਂ ਨੂੰ ਛੂੰਹਦੀ ਇਹ ਕਿਤਾਬ ਮਨੁੱਖੀ ਮਨ, ਅੰਦਰੂਨੀ ਸੰਘਰਸ਼, ਜੀਵਨ ਦੇ ਹਨੇਰੇ ਪੱਖਾਂ ਅਤੇ ਅੰਦਰਲੀ ਰੌਸ਼ਨੀ ਦੀ ਖੋਜ ਨੂੰ ਬੜੇ ਹੀ ਸੰਵੇਦਨਸ਼ੀਲ ਅਤੇ ਗੰਭੀਰ ਢੰਗ ਨਾਲ ਪੇਸ਼ ਕਰਦੀ ਹੈ। ਇੰਨੀ ਛੋਟੀ ਉਮਰ ਵਿਚ ਦੋਵਾਂ ਵਿਦਿਆਰਥੀਆਂ ਵਲੋਂ ਕੀਤੀ ਗਈ ਇਹ ਸਾਹਿਤਕ ਪ੍ਰਾਪਤੀ ਉਨ੍ਹਾਂ ਦੀ ਡੂੰਘੀ ਸੋਚ, ਰਚਨਾਤਮਿਕ ਦ੍ਰਿਸ਼ਟੀ ਅਤੇ ਗਿਆਨ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਸੰਚਿਤ ਜੈਸਵਾਲ ਅਤੇ ਮਨਜੀਤ ਸਿੰਘ ਨੂੰ ਇਸ ਸ਼ਾਨਦਾਰ ਸਾਹਿਤਕ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਇਸ ਵਿਲੱਖਣ ਯਤਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਨਾ ਸਿਰਫ਼ ਸਕੂਲ ਲਈ ਮਾਣ ਵਾਲੀ ਗੱਲ ਹੈ, ਸਗੋਂ ਹੋਰ ਨੌਜਵਾਨਾਂ ਲਈ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਪ੍ਰੇਰਣਾ ਹੈ। ਸਕੂਲ ਸਟਾਫ਼ ਨੇ ਦੋਵਾਂ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਯਾਦਗਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਰੌਸ਼ਨ ਅਤੇ ਸਫਲ ਭਵਿੱਖ ਦੀ ਕਾਮਨਾ ਕੀਤੀ।